ਚੱਪੜ ਚਿੜੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਪੜ ਚਿੜੀ (30°-45` ਉ, 76°-40` ਪੂ): ਬੜੀ ਅਤੇ ਛੋਟੀ , ਇਹ ਦੋਵੇਂ ਪਿੰਡ ਰੋਪੜ ਜ਼ਿਲੇ ਵਿਚ ਖਰੜ- ਬਨੂੜ ਸੜਕ ਤੇ ਸਥਿਤ ਹਨ।ਇਹ ਸੜਕ ਹੁਣ ਬੰਦਾ ਸਿੰਘ ਬਹਾਦਰ ਸੜਕ ਦੇ ਨਾਂ ਨਾਲ ਜਾਣੀ ਜਾਂਦੀ ਹੈ।ਇਹ ਇਲਾਕਾ ਇਤਿਹਾਸਿਕ ਜੰਗ ਦਾ ਅਸਥਾਨ ਸੀ। ਦੋਵਾਂ ਪਿੰਡਾਂ ਵਿਚਕਾਰ ਇਹਨਾਂ ਨੂੰ ਮਿਲਾਉਣ ਵਾਲੀ ਪੱਕੀ ਸੜਕ ਤੇ ‘ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ` ਬਣਿਆ ਹੋਇਆ ਹੈ। 12 ਮਈ 1710 ਦੇ ਲਗ-ਪਗ ਇੱਥੇ ਬੰਦਾ ਸਿੰਘ ਬਹਾਦਰ ਦੇ ਸਿੱਖ ਅਤੇ ਸਿਰਹਿੰਦ (ਸਰਹਿੰਦ) ਦੇ ਸ਼ਾਹੀ ਫ਼ੌਜਦਾਰ ਵਜ਼ੀਰ ਖ਼ਾਨ ਦੀਆਂ ਫ਼ੌਜਾ ਵਿਚਕਾਰ ਲੜਾਈ ਹੋਈ ਸੀ। ਇਸ ਲੜਾਈ ਵਿਚ ਵਜ਼ੀਰ ਖ਼ਾਨ ਮਾਰਿਆ ਗਿਆ ਅਤੇ ਮੁਗ਼ਲ ਫੌਜ਼ ਵਿਚ ਭਾਜੜਾ ਪੈ ਗਈਆਂ। 14 ਮਈ 1710 ਨੂੰ ਸਿੱਖਾਂ ਨੇ ਸਿਰਹਿੰਦ (ਸਰਹਿੰਦ) ਉੱਤੇ ਕਬਜ਼ਾ ਕਰ ਲਿਆ। 1950 ਤਕ ਇਸ ਇਤਿਹਾਸਿਕ ਘਟਨਾ ਦੀ ਯਾਦ ਵਿਚ ਇੱਥੇ ਕੋਈ ਗੁਰਦੁਆਰਾ ਨਹੀਂ ਬਣਿਆ ਸੀ। ਇਸ ਪਿੱਛੋਂ ਦੋਵਾਂ ਪਿੰਡਾਂ ਨੇ ਮਿਲ ਕੇ ਗੁਰਦੁਆਰਾ ਬਣਾ ਲਿਆ। 1970 ਵਿਚ, ਨਵਾਂ ਹਾਲ ਬਣਾਇਆ ਗਿਆ ਜਿਸ ਵਿਚ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਪੁਰਾਣੀ ਇਮਾਰਤ ਇਕ ਪ੍ਰਾਇਮਰੀ ਸਕੂਲ ਲਈ ਵਰਤੀ ਜਾਂਦੀ ਹੈ। ਹੁਣੇ ਹੀ ਉਸਾਰੇ ਗਏ ਇਕ ਹੋਰ ਛੋਟੇ ਕਮਰੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਲਾਇਬ੍ਰੇਰੀ ਹੈ। ਦੋਵਾ ਪਿੰਡਾਂ ਦੀ ਕਮੇਟੀ ਗੁਰਦੁਆਰੇ ਦਾ ਪ੍ਰਬੰਧ ਕਰਦੀ ਹੈ।
ਲੇਖਕ : ਮ.ਗ.ਸ. ਅਤੇ ਅਨ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First