ਛਤਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛਤਰੀ (ਨਾਂ,ਇ) 1 ਛੜੀ ਨਾਲ ਇਕੱਠਾ ਹੋ ਜਾਣ ਅਤੇ ਤਾਰਾਂ ਦੀਆਂ ਟੁੱਟਵੀਆਂ ਕਮਾਣੀਆਂ ਉੱਤੇ ਮੜ੍ਹੇ ਕੱਪੜੇ ਵਾਲਾ ਧੁੱਪ-ਮੀਂਹ ਤੋਂ ਬਚਾਓ ਦਾ ਸਾਇਬਾਨ 2 ਕਬੂਤਰਾਂ ਦੇ ਬੈਠਣ ਲਈ ਬਾਂਸ ਗੱਡ ਕੇ ਬਣਾਈ ਥਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਛਤਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛਤਰੀ [ਨਾਂਇ] ਛਾਤਾ; ਕਬੂਤਰ ਆਦਿ ਪੰਛੀਆਂ ਦੇ ਬੈਠਣ ਲਈ ਟੋਕਰੀ; ਰੁੱਖ ਦਾ ਟਾਹਣੀਆਂ ਪੱਤੀਆਂ ਵਾਲ਼ਾ ਸੰਘਣਾ ਭਾਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਛਤਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛਤਰੀ. ਸੰਗ੍ਯਾ—ਛੋਟਾ ਛਤ੍ਰ. ਛਾਤਾ। ੨ ਰਥ ਅਥਵਾ ਅੰਬਾਰੀ ਦੀ ਛਤ੍ਰ ਦੇ ਆਕਾਰ ਦੀ ਛੱਤ । ੩ ਰਾਜਪੂਤਾਨੇ ਵਿੱਚ ਗੁੰਬਜ਼ਦਾਰ ਸਮਾਧ (ਮੜ੍ਹੀ) ਦੀ ‘ਛਤਰੀ’ ਸੰਗ੍ਯਾ ਹੈ। ੪ ਦੇਖੋ, ਛਤ੍ਰੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First