ਜਨਮਸਾਖੀਆਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜਨਮਸਾਖੀਆਂ (ਰਲਗਡ): ਸੰਨ 1969 ਈ. ਤੋਂ ਕੁਝ ਅਜਿਹੀਆਂ ਜਨਮਸਾਖੀਆਂ ਦਾ ਸੰਪਾਦਨ ਹੋਣ ਲਗਿਆ ਹੈ ਜੋ ਆਪਣੀ ਕੋਈ ਵਿਸ਼ੇਸ਼ ਮੌਲਿਕਤਾ ਨਹੀਂ ਰਖਦੀਆਂ, ਸਗੋਂ ਆਪਣੀਆਂ ਪੂਰਬ-ਵਰਤੀ ਜਨਮਸਾਖੀਆਂ (ਵਿਸ਼ੇਸ਼ ਕਰਕੇ ‘ਪੁਰਾਤਨ ਜਨਮਸਾਖੀ ’ ਅਤੇ ‘ਮਿਹਰਬਾਨ ਜਨਮਸਾਖੀ’) ਤੋਂ ਸਾਖੀਆਂ ਲੈ ਕੇ ਉਨ੍ਹਾਂ ਵਿਚ ਪਾਠ-ਗਤ, ਕ੍ਰਮ-ਗਤ ਅਤੇ ਭਾਵਨਾ-ਗਤ ਕੁਝ ਅੰਤਰ ਲਿਆ ਕੇ ਨਵੇਂ ਸਿਰਿਓਂ ਸੰਕਲਿਤ ਕੀਤਾ ਗਿਆ ਹੈ। ਇਸ ਪ੍ਰਕਾਰ ਦੀਆਂ ਹੇਠ ਲਿਖੀਆਂ ਚਾਰ ਸਾਖੀਆਂ ਮਹੱਤਵਪੂਰਣ ਹਨ :
(ੳ) ਆਦਿ ਸਾਖੀਆਂ (ਸ਼ੰਭੂ ਨਾਥ ਵਾਲੀ ਜਨਮਪਤ੍ਰੀ ਬਾਬੇ ਨਾਨਕ ਜੀ ਕੀ)
(ਅ) ਪੁਰਾਤਨ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਕੀ,
(ੲ) ਪ੍ਰਾਚੀਨ ਜਨਮਸਾਖੀ , ਅਤੇ
(ਸ) ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ (ਬੀ-40)।
ਇਨ੍ਹਾਂ ਸੰਬੰਧੀ ਅਧਿਕ ਜਾਣਕਾਰੀ ਇਨ੍ਹਾਂ ਦੇ ਇੰਦਰਾਜਾਂ ਅਧੀਨ ਵੇਖੋ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2432, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First