ਜੀਅ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਅ [ਨਾਂਪੁ] (ਪਰਿਵਾਰ ਦੇ) ਮੈਂਬਰ; ਜੀਵ , ਪ੍ਰਾਣੀ; ਦਿਲ , ਮਨ , ਚਿੱਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੀਅ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਅ. ਸੰਗ੍ਯਾ—ਪ੍ਰਾਣੀ ਜੀਵਨ. “ਮੈ ਤਉ ਮੋਲਿ ਮਹਗੀ ਲਈ ਜੀਅ ਸਟੈ.” (ਧਨਾ ਰਵਿਦਾਸ) ੨ ਮਨ. ਚਿੱਤ. “ਜੀਅ ਸੰਗਿ ਪ੍ਰਭੁ ਅਪਨਾ ਧਰਤਾ.” (ਆਸਾ ਮ: ੫) ੩ ਜਲ. “ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅਦਾਨ.” (ਮ: ੩ ਵਾਰ ਮਲਾ) ਇਸ ਥਾਂ “ਜੀਅ” ਦੋ ਅਰਥ ਰਖਦਾ ਹੈ, ਜਲ ਅਤੇ ਜੀਵਨ । ੪ ਜ਼ਿੰਦਗੀ। ੫ ਪ੍ਰਾਣੀ. ਜੀਵ. “ਜੇਤੇ ਜੀਅ ਜੀਵਹਿ ਲੈ ਸਾਹਾ.” (ਮ: ੧ ਵਾਰ ਮਾਝ) ੬ ਜੀਵਾਤਮਾ । ੭ ਦੇਖੋ, ਜਿਅ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੀਅ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੀਅ (ਸੰ.। ਸੰਸਕ੍ਰਿਤ ਜੀਵ। ਪ੍ਰਾਕ੍ਰਿਤ ਜੀਅ। ਪੰਜਾਬੀ ਜੀਅ, ਜੀ) ੧. ਦਿਲ , ਹਿਰਦਾ, ਜਿੰਦ , ਜੀਵਨ। ਯਥਾ-‘ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ’। ਮੈਂ ਨੇ ਤਾਂ ਮਹਿਂਗੇ ਮੁਲ ਪ੍ਰੀਤ ਲਈ ਹੈ ਜਿੰਦ ਦੇ ਬਦਲੇ।     ਦੇਖੋ, ‘ਜੀਅਰਾ, ਜੀਅਰੇ’

੨. ਚਿਤ। ਯਥਾ-‘ਜੀਅ ਕੀ ਸਾਰ ਨ ਜਾਣਨੀ’।

੩. ਜੀਵਨ। ਮਾਮੂਲੀ ਜਾਨਦਾਰਾਂ ਵਾਲੇ ਜੀਵਨ ਤੋਂ ਉੱਚਾ ਜੀਵਨ, ਆਤਮ ਜੀਵਨ। ਰੂਹਾਨੀ ਜ਼ਿੰਦਗੀ। ਯਥਾ-‘ਜੀਅ ਦਾਨੁ ਦੇ ਭਗਤੀ ਲਾਇਨਿ’।     ਦੇਖੋ , ‘ਜੀਅ ਦਾਨ’

੪. ਜਾਨਦਾਰ, ਜਾਨ ਵਾਲਾ। ਦੇਖੋ, ‘ਜੀਅ ਕੈ, ਜੀਅਕਹ’,

‘ਜੀਅਣਹ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.