ਜੁਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੁਗ [ਨਾਂਇ] ਸਮੇਂ ਦੀ ਇੱਕ ਵੱਡੀ ਇਕਾਈ , ਦੌਰ; ਦੋ ਚੀਜ਼ਾਂ ਦਾ ਮੇਲ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੁਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੁਗ. ਸੰਗ੍ਯਾ—ਯੁਗ. ਜੋੜਾ. ਦੋ ਵਸਤੂਆਂ ਦਾ ਮੇਲ. ਯੁਗਮ (ਦੋ) ਲਈ ਭੀ ਜੁਗ ਸ਼ਬਦ ਵਰਤਿਆ ਹੈ, ਜਿਵੇਂ—“ਸੁ੍ਰਤ ਮੈਲ ਤੇ ਦੈਤ ਰਚੇ ਜੁਗ ਤਾ.” (ਚੰਡੀ ੧) ਕੰਨ ਦੀ ਮੈਲ ਤੋਂ ਦੋ ਦੈਂਤ (ਮਧੁ ਕੈਟਭ) ਉਸ ਨੇ ਰਚੇ. ਦੇਖੋ, ਤਾ ੫। ੨ ਜਗਤ. “ਜੁਗ ਮਹਿ ਰਾਮ ਨਾਮ ਨਿਸਤਾਰਾ.” (ਸੂਹੀ ਛੰਤ ਮ: ੩) “ਹਰਿ ਧਿਆਵਹਿ ਤੁਧੁ ਜੀ, ਸੇ ਜਨ ਜੁਗ ਮਹਿ ਸੁਖ ਵਾਸੀ.” (ਸੋਪੁਰਖੁ) ੩ ਸਤਯੁਗ ਆਦਿ ਯੁਗ. ਦੇਖੋ, ਯੁਗ. “ਸਤਜੁਗ ਤ੍ਰੇਤਾ ਦੁਆਪਰ ਭਣੀਐ.” (ਆਸਾ ਮ: ੫) ੪ ਚਾਰ ਸੰਖ੍ਯਾ ਬੋਧਕ, ਕਿਉਂਕਿ ਯੁਗ ਚਾਰ ਮੰਨੇ ਹਨ। ੫ ਵਿ—ਯੁਕ੍ਤ. ਜੁੜਿਆ ਹੋਇਆ. “ਤੂ ਆਪੇ ਹੀ ਜੁਗ ਜੋਗੀਆ.” (ਵਾਰ ਕਾਨ ਮ: ੪) ਯੁਕ੍ਤਯੋਗੀ. ਦੇਖੋ, ਯੁੰਜਾਨਯੋਗੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੁਗ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਜੁਗ (ਸੰ.। ਸੰਸਕ੍ਰਿਤ ਯੁਗ) ੧. ਸਮਾਂ , ਕਾਲ। ਚਾਰ ਯੁਗਿ ਹਨ- ਸਤ , ਤ੍ਰੇਤਾ, ਦੁਆਪਰ, ਕਲਿ। ਦੇਖੋ , ‘ਜੁਗੁ ਜੁਗੁ’
‘ਜੁਗ ਤਾਰ ’, ‘ਜੁਗਾਦਿ’
੨. (ਸੰਸਕ੍ਰਿਤ ਯੁਕ੍ਤ) ਜੁੜਿਆ। ਦੇਖੋ, ‘ਜੁਗ ਜੋਗੀਆ ’
੩. (ਸੰਸਕ੍ਰਿਤ ਯੁਗ) ਜੋਡਾ , ਦੋ।
ਦੇਖੋ, ‘ਜੁਗ ਜੁਗ ਸਾਰਦ ਸਾਜੀ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 29470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First