ਜੇਠ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੇਠ (ਨਾਂ,ਪੁ) 1 ਜੇਠ ਦਾ ਮਹੀਨਾ; ਬਿਕਰਮੀ ਸਾਲ ਦਾ ਤੀਜਾ ਮਹੀਨਾ 2 ਪਤੀ ਦਾ ਵੱਡਾ ਭਰਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜੇਠ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੇਠ [ਨਾਂਪੁ] ਬਿਕਰਮੀ ਸ਼ੱਕ/ਨਾਨਕਸ਼ਾਹੀ ਸਾਲ ਦਾ ਇੱਕ ਮਹੀਨਾ , ਜੋ ਲਗਭਗ ਅੱਧ ਮਈ ਤੋਂ ਅੱਧ ਜੂਨ ਤੱਕ ਹੁੰਦਾ ਹੈ; ਪਤੀ ਦਾ ਵੱਡਾ ਭਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੇਠ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੇਠ. ਦੇਖੋ, ਜੇਸਟ। ੨ ਜ੍ਯੈ. ਜੇਠ ਦਾ ਮਹੀਨਾ. “ਹਰਿ ਜੇਠ ਜੁੜੰਦਾ ਲੋੜੀਐ.” (ਬਾਰਹਮਾਹਾ ਮਾਝ) ਦੇਖੋ, ਜੁੜੰਦਾ ੩। ੩ ਵਿ—ਜੇਠਾ. ਜਠੇਰਾ. “ਜੇਠ ਕੇ ਨਾਮਿ ਡਰਉ.” (ਆਸਾ ਕਬੀਰ) ਇਸ ਥਾਂ ਭਾਵ ਯਮਰਾਜ ਤੋਂ ਹੈ. ਸਾਂਪ੍ਰਦਾਈ ਗ੍ਯਾਨੀ ਆਖਦੇ ਹਨ ਕਿ ਪਹਿਲਾਂ ਕਾਲ ਰਚਕੇ ਫੇਰ ਜਗਤ ਰਚਿਆ, ਇਸ ਲਈ ਇਹ ਜੇਠ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੇਠ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਜੇਠ (ਸੰ.। ਸੰਸਕ੍ਰਿਤ ਜ੍ਯੇਖ਼ਠੑ। ਪੰਜਾਬੀ ਜੇਠਾ ਤੇ ਜੇਠ) ੧. ਪਤੀ ਦਾ ਵੱਡਾ ਭਰਾ ।
੨. ਧਰਮ ਰਾਜ ਤੋਂ ਬੀ ਭਾਵ ਲੈਂਦੇ ਹਨ। ਯਥਾ-‘ਜੇਠ ਕੇ ਨਾਮਿ ਡਰਉ ਰੇ’। ਦੇਖੋ , ‘ਜੇਠੋ ਪਉ ਪਉ ਲੂਹੇ ’
੩. (ਭਾਵਾਰਥ) ਤੀਰਥ ਵੈਰਾਗ। ਯਥਾ-‘ਨਾਨਕ ਜੇਠਿ ਜਾਣੈ ਤਿਸੁ ਜੈਸੀ ’। ਭਾਵ ਜੋ ਇਸਤ੍ਰੀ ਤੀਬ੍ਰ ਵੈਰਾਗ ਦ੍ਵਾਰਾ ਆਤਮਾ ਨੂੰ ਜਾਣਦੀ ਹੈ ਤਦਰੂਪ ਹੀ ਹੋ ਜਾਂਦੀ ਹੈ।
ਅਗੇ ਪ੍ਰਗਟ ਹੈ ਕਿ- ‘ਕਰਮਿ ਮਿਲੈ ਗੁਣ ਗਹਿਲੀ’ ਅਰ ਜੋ ਕਰਮ ਕਾਂਡ ਵਿਚ ਖਚਤ ਹੋਵੇ ਉਹ ਤ੍ਰਿਗੁਣਾਤਮਕ ਸੰਸਾਰ ਨੇ ਪਕੜ ਲਈ ਹੈ। ਤਾਤਪਰਯ ਸੰਸਾਰਾਕਾਰ ਹੀ ਹੋ ਰਹਿੰਦੀ ਹੈ। ਅਥਵਾ ੨. ਜੋ ਦੈਵੀ ਗੁਣਾਂ ਵਿਖੇ ਮਿਲੀ ਹੈ ਉਹ ਈਸ਼੍ਵਰ ਨੇ ਅਪਣੇ ਵਿਖੇ ਅਭੇਦ ਕੀਤੀ ਹੈ।
੪. (ਸੰਸਕ੍ਰਿਤ ਜ੍ਯੈਸ਼ਠੑ) ਗਰਮੀਆਂ ਦਾ ਮਹੀਨਾ (ਜ੍ਯੇਸ਼ਠਾ ਨਛਤ੍ਰ ਕਰਕੇ)।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First