ਜੋਧਾਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੋਧਾਂ (ਪਿੰਡ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਇਕ ਪੁਰਾਤਨ ਪਿੰਡ ਜੋ ਲੁਧਿਆਣਾ ਨਗਰ ਤੋਂ 16 ਕਿ.ਮੀ. ਦੀ ਵਿਥ ਉਤੇ ਸਥਿਤ ਹੈ। ਆਲਮਗੀਰ ਤੋਂ ਚਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਗਲਾ ਪੜਾ ਇਸ ਪਿੰਡ ਵਿਚ ਕੀਤਾ ਸੀ ਅਤੇ ਇਥੋਂ ਹੇਰਾਂ ਨੂੰ ਗਏ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਥੇ ‘ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਦਸਵੀਂ ’ ਬਣਿਆ ਹੋਇਆ ਹੈ। ਸੰਨ 1954 ਈ. ਵਿਚ ਇਸ ਗੁਰੂ-ਧਾਮ ਦੀ ਨਵੀਂ ਇਮਾਰਤ ਉਸਾਰੀ ਗਈ। ਇਸ ਗੁਰਦੁਆਰੇ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ।

            ਇਸ ਪਿੰਡ ਵਿਚ ਬਾਬਾ ਸਾਹਿਬ ਸਿੰਘ ਬੇਦੀ ਵੀ ਆਏ ਸਨ। ਇਕ ਵਾਰ ਮਲੇਰਕੋਟਲਾ ਉਤੇ ਕੀਤੀ ਮੁਹਿੰਮ ਤੋਂ ਬਾਦ ਜਗਰਾਉਂ ਨੂੰ ਜਾਂਦੇ ਹੋਇਆਂ ਅਤੇ ਦੂਜੀ ਵਾਰ ਰਾਏਕੋਟ ਦੇ ਮੁਸਲਮਾਨ ਪ੍ਰਸ਼ਾਸਕ ਨਾਲ ਯੁੱਧ ਕਰਨ ਵੇਲੇ। ਗੁਰਦੁਆਰਾ ਪਰਿਸਰ ਵਿਚ ਉਨ੍ਹਾਂ ਦੀ ਯਾਦ ਨਿਮਿਤ ਸੰਨ 1966 ਈ. ਵਿਚ ਇਕ ਹਾਲ ਬਣਵਾਇਆ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3623, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.