ਜੋਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਰੀ. ਦੇਖੋ, ਜੋੜੀ । “ਹੇ ਸਖਿ! ਚਿਰ ਜੀਵਹੁ ਇਹ ਜੋਰੀ.” (ਗੁਪ੍ਰਸੂ) ੨ ਸੰਢੀ. ਗੰਢੀ. “ਓਤਿ ਪੋਤਿ ਭਗਤਨ ਸੰਗਿ ਜੋਰੀ.” (ਗਉ ਮ: ੫) ੩ ਜਮਾ ਕੀਤੀ. “ਦੋਖ ਕਰਿ ਕਰਿ ਜੋਰੀ.” (ਬਿਹਾ ਛੰਤ ਮ: ੫) ਪਾਪ ਕਰਕੇ ਮਾਯਾ ਜੋੜੀ। ੪ ਜੋਰ ਨਾਲ. “ਨੇਹ ਲਗੈ ਹਰਿ ਜੀ! ਨਹਿ ਜੋਰੀ.” (ਕ੍ਰਿਸਨਾਵ) ੫ ਸੰਗ੍ਯਾ—ਜ਼ਬਰਦਸ੍ਤੀ. “ਜੋਰੀ ਕੀਏ ਜੁਲਮ ਹੈ.” (ਸ. ਕਬੀਰ) ੬ ਕ੍ਰਿ. ਵਿ—ਜਬਰਨ. “ਜੋਰੀ ਮੰਗੈ ਦਾਨ ਵੇ ਲਾਲੋ!” (ਤਿਲੰ ਮ: ੧) ਦੁਲਹਾ ਬਾਬਰ, ਜਬਰਨ ਕਨ੍ਯਾਦਾਨ ਮੰਗਦਾ ਹੈ. ਇੱਥੇ ਵਿਆਹ ਦਾ ਰੂਪਕ ਦੱਸਿਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੋਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੋਰੀ (ਸੰ.। ਫ਼ਾਰਸੀ ਜ਼ੋਰ।ਪ੍ਰਤੇ ਪੰਜਾਬੀ ਦਾ) ੧. ਜੋਰਾਵਰੀ, ਧੱਕਾ। ਯਥਾ-‘ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ’।

੨. ਜੋਰ ਨਾਲ। ਤਥਾ-‘ਜੋਰੀ ਮੰਗੈ ਦਾਨੁ ਵੇ ਲਾਲੋ ’।

੩. (ਕ੍ਰਿ. ਪੰਜਾਬੀ ਜੋੜਨਾ ਤੋਂ ਜੋੜੀ। ੜ ਦੀ ਥਾ ਰ, ਸਵਰਣਤਾ ਕਰਕੇ) ਜੋੜੇ , ਬਣਾਏ। ਯਥਾ-‘ਅਨਿਕ ਭੇਖ ਬਹੁ ਜੋਰੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.