ਜੰਬਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੰਬਰ. ਸੰਗ੍ਯਾ—ਇੱਕ ਜੱਟ ਗੋਤ੍ਰ । ੨ ਜਿਲਾ ਲਹੌਰ, ਤਸੀਲ ਚੂਹਣੀਆਂ, ਥਾਣਾ ਛਾਂਗਾਮਾਂਗਾ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਛਾਂਗਾਮਾਂਗਾ ਤੋਂ ਪੰਜ ਮੀਲ ਹੈ. ਇੱਥੇ ਪੰਜਵੇਂ ਸਤਿਗੁਰੂ ਪ੍ਰੇਮੇ ਸਿੱਖ ਦਾ ਪ੍ਰੇਮ ਦੇਖਕੇ ਪਧਾਰੇ ਹਨ. ਇਸ ਥਾਂ ਦੋ ਥੰਭ ਹਨ, ਜਿਨ੍ਹਾਂ ਨੂੰ ਲੋਕ “ਦੂਖਨਿਵਾਰਨ” ਆਖਦੇ ਹਨ ਅਤੇ ਸਪਰਸ਼ ਤੋਂ ਰੋਗ ਦੂਰ ਹੋਣਾ ਮੰਨਦੇ ਹਨ.1 ਗੁਰਦ੍ਵਾਰੇ ਨਾਲ ੧੬੫ ਘੁਮਾਉਂ ਜ਼ਮੀਨ ਹੈ. ਪੁਜਾਰੀ ਸਿੰਘ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੰਬਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜੰਬਰ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਚੂਣੀਆਂ ਅਤੇ ਥਾਣਾ ਛਾਂਗਾਮਾਂਗਾ ਦਾ ਇਕ ਇਤਿਹਾਸਕ ਪਿੰਡ ਹੈ ਜੋ ਰੇਲਵੇ ਸਟੇਸ਼ਨ ਛਾਂਗਾਮਾਂਗਾ ਤੋਂ 8 ਕਿ. ਮੀ. (5 ਮੀਲ) ਦੀ ਦੂਰੀ ਤੇ ਸਥਿਤ ਹੈ। ਇਸ ਥਾਂ ਤੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰੇਮੇ ਨਾਂ ਦੇ ਇਕ ਸਿੱਖ ਦਾ ਪ੍ਰੇਮ ਅਤੇ ਸ਼ਰਧਾ ਵੇਖ ਕੇ ਆਏ ਸਨ। ਕਹਿੰਦੇ ਹਨ ਕਿ ਜਦੋਂ ਗੁਰੂ ਸਾਹਿਬ ਇਥੇ ਬਿਰਾਜੇ ਸਨ ਤਾਂ ਉਨ੍ਹਾਂ ਨੇ ਕਿਦਾਰ ਸਾਮਦੂ, ਮੁਕੰਦਾ ਤੁਲਸਾ, ਲਾਲੂ ਅਤੇ ਕਈ ਹੋਰਨਾਂ ਦਾ ਜੀਵਨ ਵੀ ਬਦਲ ਦਿੱਤਾ ਸੀ ਅਤੇ ਉਹ ਸਿੱਖ ਧਰਮ ਦੇ ਪੱਕੇ ਪੈਰੋਕਾਰ ਬਣ ਗਏ ਸਨ। ਇਸ ਥਾਂ ਤੇ ਦੋ ਥੰਮ੍ਹ ਹਨ ਜਿਨ੍ਹਾਂ ਨੂੰ ‘ਦੁਖਨਿਵਾਰਨ’ ਕਹਿੰਦੇ ਹਨ। ਸ਼ਰਧਾਲੂ ਲੋਕਾਂ ਦਾ ਵਿਸ਼ਵਾਸ ਹੈ ਕਿ ਇਨ੍ਹਾਂ ਨੂੰ ਛੂਹਣ ਨਾਲ ਦੁੱਖ ਦਰਦ ਦੂਰ ਹੋ ਜਾਂਦੇ ਹਨ। ਗੁਰੂ ਸਾਹਿਬ ਦੀ ਪਵਿੱਤਰ ਯਾਦ ਵਿਚ ਇਥੇ ਇਕ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦੇ ਨਾਂ 165 ਘੁਮਾਉਂ (ਇਕ ਹੋਰ ਲੇਖਕ ਅਨੁਸਾਰ ਲਗਭਗ 150 ਏਕੜ) ਜ਼ਮੀਨ ਲੱਗੀ ਹੋਈ ਹੈ।
ਹ. ਪੁ.––ਮ. ਕੋ. : 540; ਸਿ. ਸ੍ਰ. ਵੈ. ਪਾਕਿ. –ਖ਼ਾਨ ਮੁਹੰਮਦ ਵਲੀਉੱਲਾਖ਼ਾਨ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First