ਝੋਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੋਲੀ. ਸੰ. ਦੋਲਿਕਾ ਅਥਵਾ ਝੌਲਿਕ. ਸੰਗ੍ਯਾ—ਛੋਟਾ ਝੋਲਾ. ਥੈਲੀ। ੨ ਫ਼ਕੀਰਾਂ ਦੀ ਭਿਖ੍ਯਾ ਮੰਗਣ ਦੀ ਗੁਥਲੀ. “ਮੁੰਦਾ ਸੰਤੋਖੁ ਸਰਮੁ ਪਤੁ ਝੋਲੀ.” (ਜਪੁ) ੩ ਕੱਛ ਪਜਾਮੇ ਆਦਿ ਦਾ ਆਸਣ । ੪ ਪਹਿਰੇ ਹੋਏ ਵਸਤ੍ਰ ਦਾ ਪੇਟ ਅੱਗੇ ਦਾ ਲਟਕਦਾ ਭਾਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝੋਲੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਝੋਲੀ* (ਸੰ.। ਸੰਸਕ੍ਰਿਤ ਦੋਲਨ। ਪੰਜਾਬੀ ਝੁਲਣਾ। ਜੋ ਝੁਲੇ ਸੋ ਝੋਲੀ। ਉਹ ਹੱਥ ਵਿਚ ਲਟਕਦਾ ਬੱਧਾ ਹੋਇਆ ਕਪੜਾ ਯਾ ਥੈਲੇ ਵਾਂਙੂ ਸੀਤਾ ਹੋਇਆ ਬਸਤ੍ਰ ਜਿਸ ਵਿਚ ਮੰਗਤੇ ਆਟਾ ਰੋਟੀਆਂ ਲੈ ਲੈ ਮੰਗ ਮੰਗ ਪਾਉਂਦੇ ਹਨ। ਯਥਾ-‘ਮੁੰਦਾ ਸੰਤੋਖੁ ਸਰਮੁ ਪਤੁ ਝੋਲੀ’। ਸੰਤੋਖ ਤੇ (ਸਰਮ) ਵੈਰਾਗ ਦੀਆਂ ਦੋ ਮੁੰਦ੍ਰਾਂ ਹਨ ਤੇ (ਪਤ) ਪ੍ਰਤਿਸ਼ਟਾ ਦੀ ਝੋਲੀ।

----------

* ਪੰਜਾਬੀ ਵਿਚ -ਗੋਦੀ- ਅਰਥ ਬੀ ਕਰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.