ਟੁਕੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟੁਕੁ. ਦੇਖੋ, ਟੁਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਟੁਕੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਟੁਕੁ (ਅ.। ਹਿੰਦੀ) ਥੋੜਾ। ਯਥਾ-‘ਟੁਕੁ ਦਮੁ ਕਰਾਰੀ ਜਉ ਕਰਹੁ ’। ਥੋੜਾ ਸਮਾਂ ਬੀ ਚਿਤ ਬ੍ਰਿਤੀ ਰੋਕੋ। ਅਗੇ ਲਿਖਿਆ ਹੈ- ਤਾਂ ਖ਼ੁਦਾ ਹਾਜ਼ਰ ਹਜ਼ੂਰ ਹੋ ਜਾਂਦਾ ਹੈ। ਤਥਾ-‘ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ’। ਭਾਵ ਗ੍ਯਾਨ ਅੰਜਨ ਤਾਂ ਸਭ ਕੋਈ ਪਾ ਲੈਂਦਾ ਹੈ ਪਰ ਥੋੜਾ ਚਾਹ ਵਿਚ ਦੋਖ ਹੈ। ਭਾਵ ਗ੍ਯਾਨ ਤਾਂ ਸਿਖ ਲੈਂਦੇ ਹਨ ਪਰ ਚਾਹ ਦਾ ਤ੍ਯਾਗ ਨਹੀਂ ਕਰਦੇ*।
----------
* ਇਕ ਲੋਕੋਕਤੀ ਹੈ -ਸੁਰਮਾ ਪਾ ਤਾਂ ਸਭ ਕੋਈ ਲੈਂਦਾ ਹੈ, ਮਟਕਾਉਣਾ ਕਿਸੇ ਨੂੰ ਹੀ ਆਉਂਦਾ ਹੈ- ਉਸੀ ਕਿਸਮ ਦਾ ਭਾਵ ਏਥੇ ਜਾਪਦਾ ਹੈ ਕਿ ਜਿਵੇਂ ਅੰਜਨ ਸਭ ਕੋਈ ਪਾ ਤਾਂ ਲੈਂਦਾ ਹੈ ਪਰ (ਟੂਕ) ਥੋੜ੍ਹਾ ਜਿਹਾ (ਚਾਹਨ) ਦੇਖਣ ਵਿਚ ਫਰਕ ਹੈ। ਇਕ ਆਦਮੀ ਤਾਂ ਸੁਰਮਾ ਪਾ ਕੇ ਗੰਨੀਆਂ ਕਾਲੀਆਂ ਕਰਨ ਤੋਂ ਵਧੀਕ ਨਹੀਂ ਕਰ ਸਕਦਾ, ਇਕ ਪਾ ਕੇ ਅੱਖਾਂ ਦੀ ਚਿਤਵਨ ਯਾ ਦ੍ਰਿਸ਼ਟੀ ਐਸੀ ਕਟਾਖ੍ਯਾ ਵਾਲੀ ਕਰ ਲੈਂਦਾ ਹੈ ਕਿ ਉਸ ਤੇ ਸੰਸਾਰ ਮੋਹਿਤ ਹੁੰਦਾ ਹੈ। ਇਸ ਤਰ੍ਹਾਂ ਪਰਮਾਰਥ ਦੇ ਸਾਧਨ ਸਭ ਕੋਈ ਕਰ ਤਾਂ ਲੈਂਦਾ ਹੈ, ਪਰ ਅਗ੍ਯਾਨ ਵਸ ਕੀਤੇ ਸਾਧਨਾਂ ਵਾਲਾ ਬਨਾ ਵਿਚ ਦੁਖ ਪਾਂਦਾ ਹੈ, ਗ੍ਯਾਨ ਦ੍ਰਿਸ਼ਟੀ ਵਾਲਾ ਮਨ ਨੂੰ ਵਸ ਕਰਦਾ ਹੈ, ਅੰਤਰਗਤ ਹਰੀ ਨੂੰ ਭੇਟਦਾ ਹੈ, ਉਸ ਦੇ ਕੀਤੇ ਪਰਮਾਰਥ ਦੇ ਸਾਧਨ ਪਰਵਾਨ ਸਾਧਨ ਹੁੰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 26813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First