ਡਉਰੂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਉਰੂ (ਨਾਂ,ਪੁ) ਹੱਥ ਵਿੱਚ ਫੜੀ ਖ਼ਮਦਾਰ ਨਿੱਕੀ ਸੋਟੀ ਨਾਲ ਮੜ੍ਹੇ ਚਮੜੇ ਤੇ ਪ੍ਰਹਾਰ ਕਰਨ ਸਮੇਂ ਦੂਜੇ ਹੱਥ ਨਾਲ ਤਣਾਵਾਂ ਕੱਸਣ ਅਤੇ ਢਿੱਲੀਆਂ ਕਰਨ ’ਤੇ ਭਾਰੀ ਅਤੇ ਪਤਲੀ ਧੁਨੀ ਪੈਦਾ ਕਰਨ ਵਾਲਾ ਢੱਡ ਦੀ ਬਣਤਰ ਜਿਹਾ ਸਾਜ਼; ਵੇਖੋ : ਡਮਰੂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1930, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਡਉਰੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਉਰੂ ਸੰ. ਡਮਰੁ. ਸੰਗ੍ਯਾ—ਇੱਕ ਵਾਜਾ , ਜੋ ਇੱਕੇ ਹੱਥ ਨਾਲ ਵਜਾਈਦਾ ਹੈ. ਇਸ ਦਾ ਵਿਚਕਾਰਲਾ ਭਾਗ ਪਤਲਾ ਅਤੇ ਦੋਵੇਂ ਸਿਰੇ ਚੌੜੇ ਹੁੰਦੇ ਹਨ ਅਤੇ ਚੰਮ ਨਾਲ ਮੜ੍ਹੇ ਰਹਿਂਦੇ ਹਨ. ਮ੍ਰਿਦੰਗ ਦੀ ਤਰਾਂ ਰੱਸੀਆਂ ਨਾਲ ਕਸਿਆ ਜਾਂਦਾ ਹੈ. ਦੋ ਛੋਟੀਆਂ ਕਪੜੇ ਦੀਆਂ ਡੋਡੀਆਂ ਲੰਮੀ ਰੱਸੀ ਨਾਲ ਬੱਧੀਆਂ ਹੁੰਦੀਆਂ ਹਨ. ਜਦ ਹੱਥ ਨਾਲ ਡੌਰੂ ਹਿਲਾਈਦਾ ਹੈ, ਤਦ ਉਹ ਡੋਡੀਆਂ ਚੰਮ ਉੱਪਰ ਜਾਕੇ ਵਜਦੀਆਂ ਹਨ, ਜਿਸ ਤੋਂ ਡਮ ਡਮ ਸ਼ਬਦ ਹੁੰਦਾ ਹੈ. ਇਹ ਸ਼ਿਵ ਦਾ ਪਿਆਰਾ ਵਾਜਾ ਹੈ. “ਬਰਦ ਚਢੇ ਡਉਰੂ ਢਮਕਾਵੈ.” (ਗੌਡ ਕਬੀਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਡਉਰੂ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਡਉਰੂ (ਸੰ.। ਸੰਸਕ੍ਰਿਤ ਡਮਰੂ। ਪੰਜਾਬੀ ਡਉਰੂ) ਮਹਾਂਦੇਵ ਦਾ ਵਾਜਾ। ਨਿੱਕਾ ਜਿਹਾ ਨਗਾਰਾ ਜੋ ਹੱਥ ਵਿਚ ਭੁਆਇਆਂ ਦੁਪਾਸੇ ਵੱਜਦਾ ਹੈ।
ਦੇਖੋ , ‘ਢਮਕਾਵੈ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First