ਡਿਸਕ ਡਰਾਈਵਜ਼ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Disk Drives

ਅਸੀਂ ਕੰਪਿਊਟਰ ਦੇ ਸਟੋਰੇਜ ਉਪਕਰਨਾਂ (Storage Devices) ਜਿਵੇਂ ਫ਼ਲੌਪੀ ਡਿਸਕ , ਕੰਪੈਕਟ ਡਿਸਕ (CD) ਅਤੇ ਹਾਰਡ ਡਿਸਕ ਵਿਚਲੇ ਅੰਤਰ ਬਾਰੇ ਜਾਣ ਚੁੱਕੇ ਹਾਂ। ਕੰਪਿਊਟਰ ਇਹਨਾਂ ਯੰਤਰਾਂ ਉੱਤੇ ਸਿੱਧੇ ਤੌਰ 'ਤੇ ਕੁੱਝ ਵੀ ਨਹੀਂ ਲਿਖ ਸਕਦਾ। ਇਸ ਕੰਮ ਲਈ ਡਿਸਕ ਡਰਾਈਵਾਂ ਦੀ ਲੋੜ ਪੈਂਦੀ ਹੈ।

ਕੰਪਿਊਟਰ ਨੂੰ ਭੇਜੇ ਜਾਂਦੇ ਅੰਕੜੇ ਵੱਖ-ਵੱਖ ਡਿਸਕ ਡਰਾਈਵਾਂ ਦੀ ਮਦਦ ਨਾਲ ਹਾਰਡ ਡਿਸਕ, ਫ਼ਲੌਪੀ ਡਿਸਕ ਜਾਂ ਸੀਡੀ ਉੱਤੇ ਲਿਖੇ ਜਾਂਦੇ ਹਨ। ਡਿਸਕ ਡਰਾਈਵ ਡਿਸਕ ਪੜ੍ਹਨ (Read) ਅਤੇ ਲਿਖਣ (Write) ਦਾ ਕੰਮ ਕਰਦੀ ਹੈ। ਇਸ ਲਈ ਇਸ ਨੂੰ ਇਨਪੁਟ-ਆਉਟਪੁਟ ਯੰਤਰ ਵੀ ਕਿਹਾ ਜਾਂਦਾ ਹੈ।

ਡਿਸਕ ਡਰਾਈਵਜ਼ ਆਮ ਤੌਰ 'ਤੇ ਸੈਂਟਰਲ ਪ੍ਰੋਸੈਸਿੰਗ ਯੂਨਿਟ (ਸੀਪੀਯੂ ) ਦੀ ਕੈਬਨਿਟ ਦੇ ਅੰਦਰ ਸਥਾਪਿਤ ਕੀਤੀਆਂ ਜਾਂਦੀਆਂ ਹਨ। ਇਹ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਜਿਵੇਂ ਕਿ- ਫ਼ਲੌਪੀ ਡਿਸਕ ਡਰਾਈਵ, ਹਾਰਡ ਡਿਸਕ ਡਰਾਈਵ , ਸੀਡੀ ਡਰਾਈਵ, ਡੀਵੀਡੀ ਡਰਾਈਵ ਆਦਿ।

ਜਿਵੇਂ ਕਿ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਬਜ਼ਾਰ ਵਿੱਚ ਦੋ ਪ੍ਰਕਾਰ ਦੀਆਂ ਸੀਡੀਆਂ ਉਪਲਬਧ ਹਨ। ਪਹਿਲੀ ਸੀਡੀ ਰੋਮ (CD ROM) ਜਿਹੜੀ ਕਿ ਰੀਡ ਓਨਲੀ ਮੈਮਰੀ ਹੈ ਅਤੇ ਦੂਸਰੀ ਸੀਡੀ-ਆਰ (CD-R) ਜਿਹੜੀ ਕਿ ਰਿਕਾਰਡੇਬਲ ਸੀਡੀ ਹੈ। ਸੀਡੀ ਰੋਮ ਉੱਤੇ ਅੰਕੜਿਆਂ ਨੂੰ ਸਿਰਫ਼ ਪੜ੍ਹਿਆ ਹੀ ਜਾ ਸਕਦਾ ਹੈ, ਲਿਖਿਆ ਨਹੀਂ ਜਾ ਸਕਦਾ। ਦੂਜੇ ਪਾਸੇ ਸੀਡੀ-ਆਰ ਉੱਪਰ ਸਟੋਰ ਕੀਤੇ ਅੰਕੜਿਆਂ ਨੂੰ ਪੜ੍ਹਨ ਦੇ ਨਾਲ-ਨਾਲ ਨਵੇਂ ਅੰਕੜਿਆਂ ਨੂੰ ਸੀਡੀ ਰਾਈਟਰ (ਡਿਸਕ ਡਰਾਈਵ) ਦੀ ਮਦਦ ਨਾਲ ਲਿਖਿਆ ਵੀ ਜਾ ਸਕਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 930, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.