ਤਸਦੀਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਸਦੀਕ [ਨਾਂਇ] ਸਹੀ ਹੋਣ ਦੀ ਗਵਾਹੀ, ਪ੍ਰਮਾਣਿਕ ਕਰਨ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਸਦੀਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਸਦੀਕ. ਅ਼  ਤ੉ਦੀਕ਼. ਸੰਗ੍ਯਾ—ਸਚਾਈ ਦੀ ਪਰੀਖ੍ਯਾ. ਪ੍ਰਮਾਣ ਦ੍ਵਾਰਾ ਪੁ੡੄਍ (ਪੱਕ) ਕਰਨ ਦੀ ਕ੍ਰਿਯਾ। ੨ ਗਵਾਹੀ. ਇਸ ਦਾ ਮੂਲ ੡੉ਦਕ਼ (ਸਚਾਈ) ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਸਦੀਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Attestation_ਤਸਦੀਕ: ਤਸਦੀਕ ਦਾ ਮਤਲਬ ਹੈ ਕਿਸੇ ਦਸਤਾਵੇਜ਼ ਤੇ ਇਹ ਪਰਗਟ ਕਰਨ ਲਈ ਦਸਖ਼ਤ ਕਰਨਾ ਕਿ ਤਸਦੀਕ ਕਰਨ ਵਾਲਾ ਵਿਅਕਤੀ ਦਸਤਾਵੇਜ਼ ਦੀ ਤਕਮੀਲ ਦਾ ਗਵਾਹ ਹੈ। ਉੱਤਰ ਅਧਿਕਾਰ ਐਕਟ ਦੀ ਧਾਰਾ 63 (ਸੀ) ਦੇ ਅਧੀਨ ਤਸਦੀਕ ਕਰਨ ਵਾਲਾ ਗਵਾਹ ਉਹ ਹੁੰਦਾ ਹੈ ਜੋ ਦਸਤਾਵੇਜ਼ ਨੂੰ ਤਕਮੀਲ ਕੀਤੇ ਜਾਂਦਿਆਂ ਵੇਖਣ ਉਪਰੰਤ ਜਾਂ ਤਕਮੀਲਕਾਰ ਦੇ ਨਿਜੀ ਤੌਰ ਤੇ ਇਹ ਮੰਨਣ ਉਪਰੰਤ ਕਿ ਦਸਤਾਵੇਜ਼ ਤੇ ਤਕਮੀਲ ਉਸ ਨੇ ਕੀਤੀ ਹੈ, ਉਸ ਤਕਮੀਲਕਾਰ ਦੇ ਸਾਹਮਣੇ ਉਸ ਦਸਤਾਵੇਜ਼ ਤੇ ਦਸਖ਼ਤ ਕਰਦਾ ਹੈ। (ਏ ਆਈ ਆਰ 1977 ਐਸ ਸੀ 63)। ਤਸਦੀਕ ਕਰਨ ਦਾ ਮਤਲਬ ਵਸੀਅਤਕਾਰ ਦੀ ਹਾਜ਼ਰੀ ਵਿਚ ਕਿਸੇ ਅਜਿਹੇ ਵਿਅਕਤੀ ਦੁਆਰਾ ਜਿਸ ਨੇ ਵਸੀਅਤਕਾਰ ਨੂੰ ਦਸਖ਼ਤ ਕਰਦਿਆਂ ਵੇਖਿਆ ਹੈ, ਉਸ ਵਸੀਅਤ ਤੇ ਕੇਵਲ ਦਸਖ਼ਤ ਕਰਨ ਨਾਲੋਂ ਕਿਤੇ ਜ਼ਿਆਦਾ ਹਨ। ਵਿਧਾਨ ਮੰਡਲ ਕੇਵਲ ਦਸਖ਼ਤ ਕਰਨ ਅਤੇ ਤਸਦੀਕ ਕਰਨ ਵਿਚ ਫ਼ਰਕ ਕਰਦਾ ਹੈ। ਕਿਸੇ ਦਸਤਾਵੇਜ਼ ਤੇ ਕਿਸੇ ਪ੍ਰਯੋਜਨ ਨਾਲ ਦਸਖ਼ਤ ਕਰਨ ਨਾਲੋਂ ਤਸਦੀਕ ਦੇ ਅਰਥ ਕਿਤੇ ਵਿਸ਼ਾਲ ਹਨ; ਤਸਦੀਕ ਕਰਨ ਦਾ ਪ੍ਰਯੋਜਨ ਤਕਮੀਲਕਾਰ ਦੇ ਦਸਖ਼ਤ ਕਰਨ ਦੀ ਸਾਖੀ ਭਰਨਾ ਹੈ [ਏ ਆਈ ਆਰ 1956 ਐਚ ਪੀ 58]।

       ਵਸੀਅਤ ਅਤੇ ਰਹਿਨਨਾਮੇ ਦਾ ਤਸਦੀਕਿਆ ਹੋਣਾ ਜ਼ਰੂਰੀ ਹੈ। ਭਾਰਤੀ ਸ਼ਹਾਦਤ ਐਕਟ, 1872 ਧਾਰਾਵਾਂ 68 ਤੋਂ 72 ਤਕ ਦੇ ਉਪਬੰਧਾਂ ਅਨੁਸਾਰ ਅਜਿਹੇ ਦਸਤਾਵੇਜ਼ ਦੀ ਤਕਮੀਲ ਦਾ ਘਟੋ ਘਟ ਇਕ ਗਵਾਹ ਦੁਆਰਾ ਸਾਬਤ ਕੀਤਾ ਜਾਣਾ ਜ਼ਰੂਰੀ ਹੈ ਜਿਸ ਦੀ ਤਸਦੀਕ ਕਾਨੂੰਨ ਦੁਆਰਾ ਲੋੜੀਂਦੀ ਹੈ। ਕਿਸੇ ਭਵਿਖਤ ਸਮੇਂ ਵਿਚ ਦਸਤਾਵੇਜ਼ ਦੀ ਸ਼ਿਨਾਖ਼ਤ ਕਰਨ ਅਤੇ ਉਸ ਦੀ ਯਥਾ-ਰੀਤੀ ਤਕਮੀਲ ਸਾਬਤ ਕਰਨ ਲਈ ਲਿਖਤ ਦੀ ਤਸਦੀਕ ਕਰਨ ਵਾਲੇ ਗਵਾਹਾਂ ਨੂੰ ਬੁਲਾਇਆ ਜਾ ਸਕਦਾ ਹੈ।

       ਸੰਪਤੀ ਇੰਤਕਾਲ ਐਕਟ, 1882 ਦੀ ਧਾਰਾ 3 ਅਧੀਨ ਜਾਇਜ਼ ਤਸਦੀਕ ਲਈ ਦੋ ਸ਼ਰਤਾਂ ਪੂਰੀਆਂ ਕਰਨਾ ਲਾਜ਼ਮੀ ਹੈ। ਪਹਿਲੀ ਇਹ ਕਿ ਦੋ ਜਾਂ ਵੱਧ ਗਵਾਹਾਂ ਨੇ ਤਕਮੀਲਕਾਰ ਨੂੰ ਲਿਖਤ ਤੇ ਦਸਖ਼ਤ ਕਰਦਿਆਂ ਵੇਖਿਆ ਹੈ ਜਾਂ ਤਕਮੀਲਕਾਰ ਨੇ ਉਨ੍ਹਾਂ ਅੱਗੇ ਜ਼ਾਤੀ ਤੌਰ ਤੇ ਮੰਨਿਆਂ ਹੈ ਕਿ ਦਸਖ਼ਤ ਉਸ ਦੇ ਹਨ। ਦੂਜੀ ਇਹ ਕਿ ਉਨ੍ਹਾਂ ਦੋਹਾਂ ਵਿਚੋਂ ਹਰੇਕ ਨੇ ਤਸਦੀਕ ਕਰਨ ਜਾਂ ਗਵਾਹ ਹੋਣ ਦੇ ਨਜ਼ਰੀਏ ਨਾਲ ਉਸ ਲਿਖਤ ਤੇ ਤਕਮੀਲਕਾਰ ਦੇ ਸਾਹਮਣੇ ਦਸਖ਼ਤ ਕੀਤੇ ਹਨ। ਇਹ ਜ਼ਰੂਰੀ ਹੈ ਕਿ ਗਵਾਹ ਨੇ ਦਸਖ਼ਤ ਇਹ ਤਸਦੀਕ ਕਰਨ ਦੇ ਇਰਾਦੇ ਨਾਲ ਕੀਤੇ ਹਨ ਕਿ ਉਸ ਨੇ ਤਕਮੀਲਕਾਰ ਨੂੰ ਦਸਖ਼ਤ ਕਰਦਿਆਂ ਵੇਖਿਆ ਹੈ ਜਾਂ ਤਕਮੀਲਕਾਰ ਨੇ ਉਨ੍ਹਾਂ ਕੋਲ ਮੰਨਿਆਂ ਹੈ ਕਿ ਦਸਖ਼ਤ ਉਸ ਦੇ ਹਨ। ਜੇ ਕੋਈ ਉਸ ਲਿਖਤ ਤੇ ਵਿਅਕਤੀ ਕਿਸੇ ਹੋਰ ਪ੍ਰਯੋਜਨ ਨਾਲ ਜਿਵੇਂ ਕਿ ਇਸ ਮਨੋਰਥ ਨਾਲ ਕਿ ਲਿਖਤ ਉਸ ਦੀ ਹੈ, ਉਹ ਸ਼ਿਨਾਖ਼ਤਕਾਰ ਦੇ ਤੌਰ ਤੇ ਜਾਂ ਰਜਿਸਟਰਿੰਗ ਅਫ਼ਸਰ ਦੇ ਤੌਰ ਤੇ ਦਸਖ਼ਤ ਕਰਦਾ ਹੈ ਤਾਂ ਉਹ ਤਸਦੀਕ ਕਰਨ ਵਾਲਾ ਗਵਾਹ ਨਹੀਂ ਹੋ ਸਕਦਾ। (ਏ ਆਈ ਆਰ 1969 ਐਸ ਸੀ 1147)


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਤਸਦੀਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Verification_ਤਸਦੀਕ: ਅਰਜੀ ਦਾਵੇ, ਜਵਾਬ ਦਾਵੇ ਆਦਿ ਦੇ ਅੰਤ ਵਿਚ ਆਉਂਦਾ ਉਹ ਹਿੱਸਾ ਜਿਸ ਵਿਚ ਸਬੰਧਤ ਧਿਰ ਸੱਚੇ ਮਨ ਨਾਲ ਇਹ ਪ੍ਰਤਿਗਿਆ ਕਰਦੀ ਹੈ ਕਿ ਉਸ ਦੁਆਰਾ ਉਸ ਵਿਚ ਬਿਆਨ ਕੀਤੇ ਗਏ ਤੱਥ ਜਾਂ ਉਨ੍ਹਾਂ ਵਿਚੋਂ ਕੁਝ ਤੱਥ ਉਸ ਦੀ ਆਪਣੀ ਜਾਣਕਾਰੀ ਅਨੁਸਾਰ ਸੱਚ ਹਨ ਅਤੇ ਕੁਝ ਉਸ ਦੀ ਸੂਚਨਾ ਜਾਂ ਵਿਸ਼ਵਾਸ ਅਨੁਸਾਰ ਸੱਚ ਹਨ ਅਤੇ ਉਸ ਦਾ ਵਿਸ਼ਵਾਸ ਹੈ ਕਿ ਉਹ ਸੱਚ ਹਨ। ਉਹ ਤਸਦੀਕ ਕਰਨ ਵਾਲਾ ਵਿਅਕਤੀ , ਜੇ ਕੋਈ ਗੱਲ ਉਸ ਵਿਚ ਉਸ ਦੇ ਗਿਆਨ ਮੁਤਾਬਕ ਝੂਠੀ ਪਾਈ ਜਾਵੇ, ਝੂਠੀ ਸ਼ਹਾਦਤ ਦੇਣ ਦੇ ਅਪਰਾਧ ਲਈ ਉੱਤਰਦਾਈ ਹੋ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.