ਦਮ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਮ (ਨਾਂ,ਪੁ) ਸਾਹ; ਸੁਆਸ; ਪ੍ਰਾਣ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਦਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਮ 1 [ਨਾਂਪੁ] ਸਾਹ , ਪ੍ਰਾਣ; ਹਿੰਮਤ, ਜ਼ੋਰ 2[ਨਾਂਪੁ] ਖੱਡੀ ਦਾ ਇੱਕ ਹਿੱਸਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਦਮ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਮ. ਸੰ. दम्. ਧਾ—ਦਮਨ ਕਰਨਾ, ਸਾਂਤ ਕਰਨਾ, ਜਿੱਤਣਾ। ੨ ਸੰਗ੍ਯਾ—ਇੰਦ੍ਰੀਆਂ ਨੂੰ ਕ਼ਾਬੂ ਕਰਨ ਦਾ ਭਾਵ। ੩ ਘਰ. ਰਹਿਣ ਦਾ ਅਸਥਾਨ । ੪ ਨਲ ਦੀ ਇਸਤ੍ਰੀ ਦਮਯੰਤੀ ਦਾ ਭਾਈ । ੫ ਮਰੁਤ ਦਾ ਪੁਤ੍ਰ ਇੱਕ ਸੂਰਜਵੰਸ਼ੀ ਰਾਜਾ । ੬ ਫ਼ਾ ਸ੍ਵਾਸ. “ਹਮ ਆਦਮੀ ਹਾਂ ਇਕਦਮੀ.” (ਧਨਾ ਮ : ੧) ੭ ਦਾਮ. ਨਕ਼ਦੀ. “ਬਿਨੁ ਦਮ ਕੇ ਸਉਦਾ ਨਹੀ ਹਾਟ.” (ਗਉ ਅ: ਮ: ੧) ਦੇਖੋ, ਦਿਰਹਮ ਅਤੇ ਦਿਰਮ। ੮ ਦਮੜੀ. “ਸ੍ਰਮ ਕਰਤੇ ਦਮ ਆਢ ਕਉ.” (ਬਿਲਾ ਮ: ੫) ੯ ਹ਼ਬਸੇ ਦਮ. ਪ੍ਰਾਣਾਂ ਦਾ ਰੋਕਣਾ. ਪ੍ਰਾਣਾਯਾਮ਼ ਸ੍ਵਾਸ ਦਾ ਨਿਰੋਧ. “ਜਬ ਸਭ ਦਮ ਕਰਕੈ ਇਕ ਵਾਰ । ਪਹੁਚੈਂ ਜਹਿਂ ਖੁਦਾਇ ਦਰਬਾਰ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦਮ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਦਮ (ਸੰ.। ਹਿੰਦੀ ਦਾਮ=ਪੈਸੇ ਦਾ ਚਵ੍ਹੀਵਾਂ ਹਿੱਸਾ। ਫ਼ਾਰਸੀ ਦਾਮ=ਰੁਪੈ ਦਾ ਚਾਲੀਸਵਾਂ ਹਿੱਸਾ) ੧. ਦਾਮ। ਥੋੜ੍ਹੀ ਕੀਮਤ ਵਾਲਾ ਸਿੱਕਾ। ਦਮੜੀ। ਯਥਾ-‘ਸ੍ਰਮੁ ਕਰਤੇ ਦਮ ਆਢ ਕਉ’ ਜੋ ਲੋਕ ਅੱਧੇ ਦਾਮ ਨੂੰ ਤਰਸਦੇ ਹਨ ਓਹ ਧਨਵਾਨ ਹੋਏ।
੨. [ਸੰਸਕ੍ਰਿਤ ਦ੍ਰਮਮੑ। ਫ਼ਾਰਸੀ ਦਿਰਮ (=ਦੌਲਤ)। ਪੰਜਾਬੀ ਦੰਮ] ਧਨ। ਯਥਾ-‘ਦਮ ਕਿੵਹੁ ਹੋਤੀ ਸਾਟ’ ਦੌਲਤ ਨਾਲ ਜੇ ਵਟਾ ਸਟਾ ਹੁੰਦਾ (ਭਾਵ ਧਨ ਦੇ ਕੇ ਜੇ ਪਰਮੇਸ਼ਰ ਦਾ ਪਿਆਰ ਮਿਲਦਾ ਹੁੰਦਾ, ਅੱਗੇ ਲਿਖ੍ਯਾ ਹੈ ਰਾਵਨ ਕੋਈ ਕੰਗਾਲ ਤਾਂ ਨਹੀਂ ਸੀ)।
੩. (ਫ਼ਾਰਸੀ ਦਮ) ਸ੍ਵਾਸ। ਸਾਹ। ਦੇਖੋ, ‘ਦਮੀ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First