ਦਿਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਿਨ (ਨਾਂ,ਪੁ) ਸੂਰਜ ਦੇ ਚਾਨਣ ਹੋਣ ਦਾ ਸਮਾਂ; ਸੂਰਜ ਚੜ੍ਹਨ ਤੋਂ ਡੁੱਬਣ ਤੱਕ ਦਾ ਸਮਾਂ; ਇੱਕ ਵਾਰੀ ਸੂਰਜ ਚੜ੍ਹਨ ਤੋਂ ਲੈ ਕੇ ਦੂਜੀ ਵਾਰ ਸੂਰਜ ਚੜ੍ਹਨ ਤੱਕ ਦਾ ਅੱਠ ਪਹਿਰ ਜਾਂ ਚੌਵੀ ਘੰਟੇ ਦਾ ਸਮਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦਿਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਿਨ [ਨਾਂਪੁ] ਦਿਹਾੜਾ; ਦਿਵਸ, ਰੋਜ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦਿਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਿਨ. ਸੰ. ਸੰਗ੍ਯਾ—ਸੂਰਯ ਚੜ੍ਹਨ ਤੋਂ ਲੈਕੇ ਛਿਪਣ ਤੀਕ ਦਾ ਵੇਲਾ. “ਦਿਨ ਤੇ ਸਰਪਰ ਪਉਸੀ ਰਾਤਿ.” (ਆਸਾ ਮ: ੫) ੨ ਅੱਠ ਪਹਿਰ (੨੪ ਘੰਟੇ) ਦਾ ਸਮਾਂ.1 ਪੁਰਾਣਾਂ ਵਿੱਚ ਦੇਵਤਿਆਂ ਦਾ ਦਿਨ ਮਨੁੱਖਾਂ ਦੇ ਇੱਕ ਵਰ੍ਹੇ ਦਾ ਅਤੇ ਬ੍ਰਹਮਾ ਦਾ ਦਿਨ ੪੩੨੦੦੦੦੦੦੦ ਵਰ੍ਹੇ ਦਾ ਹੈ. .ਕੁਰਾਨ ਵਿੱਚ ਕ਼ਯਾਮਤ ਦਾ ਦਿਨ ਮਨੁੱਖਾਂ ਦੇ ਹਜ਼ਾਰ ਵਰ੍ਹੇ ਬਰਾਬਰ ਲਿਖਿਆ ਹੈ। ੩ ਸੰ. ਦਾਨ ਦੇਣਾ. “ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?” (ਕਲਿ ਮ: ੪) ਦੇਖੋ, ਦਿਨਥੇ। ੪ ਸੱਤ ਸੰਖ੍ਯਾ (ਗਿਣਤੀ) ਬੋਧਕ. “ਸਸਿ ਰੁਤ ਸੰਮਤ ਦਿਨ ਤਤ ਚੀਨਾ.” (ਗੁਵਿ ੬) ਸਸਿ (੧) ਰੁੱਤ (੬) ਦਿਨ (੭) ਤੱਤ (੫). ਸੰਮਤ ੧੬੭੫.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਿਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Day_ਦਿਨ: ਇਹ ਸ਼ਬਦ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ। ਕਾਨੂੰਨ ਦੇ ਸੰਸਾਰ ਵਿਚ ਇਹ ਸ਼ਬਦ ਉਸ ਕਾਲ ਖੰਡ ਦਾ ਸੂਚਕ ਹੈ ਜੋ ਅੱਧੀ ਰਾਤ ਤੋਂ ਸ਼ੁਰੂ ਹੋ ਕੇ ਉਸ ਤੋਂ ਅਗਲੀ ਅੱਧੀ ਰਾਤ ਨੂੰ ਸਮਾਪਤ ਹੁੰਦਾ ਹੈ।

       ਕਈ ਵਾਰੀ ਚੌਵੀ ਘੰਟਿਆਂ ਦੇ ਕਿਸੇ ਵੀ ਕਾਲ-ਖੰਡ ਲਈ ਵਰਤ ਲਿਆ ਜਾਂਦਾ ਹੈ। ਇਸੇ ਤਰ੍ਹਾਂ ਸੂਰਜ ਚੜ੍ਹਨ ਅਤੇ ਛੁਪਣ ਦੇ ਦਰਮਿਆਨ ਪੈਂਦੇ ਸਮੇਂ ਲਈ ਵੀ ਵਰਤਿਆ ਜਾਂਦਾ ਹੈ। ਧਰਤੀ ਦੇ ਘੁੰਮਣ ਅਨੁਸਾਰ ਇਸ ਦਾ ਨਿਖੇੜਾ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਉਹ ਕਾਲ-ਖੰਡ ਹੈ ਜਿਸ ਦੇ ਦੌਰਾਨ ਧਰਤੀ ਆਪਣੇ ਮਹਿਵਰ ਦੇ ਦੁਆਲੇ ਇਕ ਚੱਕਰ ਪੂਰਾ ਕਰਦੀ ਹੈ।

       ਫ਼ਰਜ਼ ਕਰੋ ‘ੳ’ ਦਾ ਜਨਮ ਪਹਿਲੀ ਅਤੇ ਦੋ ਜਨਵਰੀ 1970 ਦੀ ਵਿਚਕਾਰਲੀ ਰਾਤ ਨੂੰ ਅੱਧੀ ਰਾਤ ਅਰਥਾਤ ਬਾਰ੍ਹਾਂ ਵਜੇ ਤੋਂ ਇਕ ਮਿੰਟ ਪਹਿਲਾਂ ਹੁੰਦਾ ਹੈ। ਹੁਣ ਸਵਾਲ ਇਹ ਹੈ ਕਿ ‘ੳ’ 21 ਸਾਲ ਦਾ ਕਿਸ ਦਿਨ ਹੋਵੇਗਾ। ਸਾਧਾਰਨ ਤੌਰ ਤੇ ਉਹ ਪਹਿਲੀ ਜਨਵਰੀ 1991 ਦੀ ਸਮਾਪਤੀ ਤੋਂ ਪਹਿਲਾਂ 21 ਸਾਲ ਦਾ ਨਹੀਂ ਹੋ ਸਕਦਾ। ਲੇਕਿਨ ਕਾਨੂੰਨ ਵਿਚ ਦਿਨ ਦੇ ਭਾਗ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਇਸ ਲਈ ਉਹ ਪਹਿਲੀ ਜਨਵਰੀ 1991 ਦੇ ਪਹਿਲੇ ਛਿਨ ਨਾਲ ਹੀ 21 ਸਾਲ ਦਾ ਹੋ ਜਾਂਦਾ ਹੈ।

       ਯਹੂਦੀਆਂ, ਬੈਬੀਲੋਨੀਅਨ ਅਤੇ ਹਿੰਦੂਆਂ ਲਈ ਦਿਨ ਦਾ ਅਰੰਭ ਸੂਰਜ ਚੜ੍ਹਨ ਨਾਲ ਹੁੰਦਾ ਹੈ। ਏਥਨਵਾਸੀਆਂ ਵਾਂਗ ਮੁਸਲਮਾਨ ਦਿਨ ਦਾ ਅਰੰਭ ਸੂਰਜ ਦੇ ਛੁਪਣ ਨਾਲ ਮੰਨਦੇ ਹਨ। ਮਿਸਰ ਅਤੇ ਰੋਮ ਦੇ ਵਾਸੀਆਂ ਲਈ ਦਿਨ ਦਾ ਅਰੰਭ ਅੱਧੀ ਰਾਤ ਨੂੰ ਹੁੰਦਾ ਹੈ।

       ਅਦਾਲਤਾਂ ਲਈ ਮੱਧਰਾਤ ਤੋਂ ਅਗਲੀ ਮੱਧ ਰਾਤ ਦੇ 24 ਘੰਟਿਆਂ ਦੇ ਸਮੇਂ ਨੂੰ ਇਕ ਦਿਨ ਮੰਨਿਆ ਜਾਂਦਾ ਹੈ। ਦਿਨ ਦਾ ਮਤਲਬ ਪੂਰਾ ਕਾਰਜੀ ਦਿਵਸ ਨਹੀਂ। ਜੇ ਕੇਸ ਦੀ ਆਵਾਜ਼ ਪੈਣ ਸਮੇਂ ਸ਼ਿਕਾਇਤਕਾਰ ਹਾਜ਼ਰ ਨ ਹੋਵੇ ਤਾਂ ਅਦਾਲਤ ਮੁਲਜ਼ਮ ਨੂੰ ਬਰੀ ਕਰਨ ਵਿਚ ਹੱਕ ਬ ਜਾਨਬ ਹੈ। ਪੂਰਾ ਦਿਨ ਵੇਖਦੇ ਰਹਿਣਾ ਕਿ ਸ਼ਿਕਾਇਤਕਾਰ ਕਦੋਂ ਹਾਜ਼ਰ ਹੁੰਦਾ ਹੈ, ਉਚਿਤ ਨਹੀਂ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਦਿਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦਿਨ (ਸੰ.। ਸੰਸਕ੍ਰਿਤ ਦਿਨੰ) ਉਹ ਵੇਲਾ ਜਦੋਂ ਸੂਰਜ ਅਪਣਾ ਪ੍ਰਕਾਸ਼ ਦੇ ਰਿਹਾ ਹੋਵੇ, ਰਾਤ ਦੇ ਉਲਟ। ਯਥਾ-‘ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ’। ਤਥਾ-‘ਰੈਨਿ ਗਈ ਮਤ ਦਿਨੁ ਭੀ ਜਾਇ’। ਜੁਆਨੀ ਤਾਂ ਚਲੀ ਗਈ (ਹੁਣ) ਮਤਾਂ ਬੁਢੇਪਾ ਭੀ ਜਾਂਦਾ ਰਹੇ। ਭਾਵ ਤੇ ਬੁਢੇਪਾ, ਰਾਤ ਕਾਲੀ ਹੁੰਦੀ ਹੈ। ਜ੍ਵਾਨੀ ਵਿਚ ਵਾਲ ਕਾਲੇ ਹੁੰਦੇ ਹਨ। ਬੁਢੇਪੇ ਵਿਚ ਵਾਲ ਚਿਟੇ ਹੁੰਦੇ ਹਨ। ਦਿਨ ਚਿਟਾ ਹੁੰਦਾ ਹੈ, ਇਸ ਕਰਕੇ ਦਿਨ ਤੋਂ ਮੁਰਾਦ ਬੁਢੇਪਾ ਹੈ।

                         ਦੇਖੋ, ‘ਦਿਨ ਆਗਰ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.