ਦੀਵਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੀਵਾ (ਨਾਂ,ਪੁ) ਮਿੱਟੀ ਦੇ ਪਕਾ ਕੇ ਬਣਾਏ ਨੋਕਦਾਰ ਮੂੰਹ ਵਾਲੇ ਪਿਆਲੇ ਵਿੱਚ ਸਰ੍ਹੋਂ ਦੇ ਤੇਲ ਨਾਲ ਭਿਓਂਤੀ ਰੂੰ ਦੀ ਬੱਤੀ ਬਾਲ ਕੇ ਚਾਨਣ ਕਰਨ ਵਾਲਾ ਦੀਪ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦੀਵਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੀਵਾ [ਨਾਂਪੁ] ਦੀਪ, ਦੀਪਕ, ਚਿਰਾਗ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4016, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੀਵਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੀਵਾ   ਦੇਣਾ. ਦਾਨ ਕਰਨਾ. ਦੇਵਨ. “ਪ੍ਰਭੁ ਕ੍ਰਿਪਾਲੁ ਜਿਸ ਦੀਵਨਾ.” (ਮਾਰੂ ਅ: ਮ: ੫) ਸੰਗ੍ਯਾ—ਦੀਪਕ. ਦੀਪ. ਚਰਾਗ਼. “ਜਉ ਤੁਮ ਦੀਵਰਾ, ਤਉ ਹਮ ਬਾਤੀ.” (ਸੋਰ ਰਵਿਦਾਸ) “ਦੀਵੜੇ ਗਇਆ ਬੁਝਾਇ.” (ਸ. ਫਰੀਦ) ਇੱਥੇ ਦੀਵੇ ਤੋਂ ਭਾਵ ਨੇਤ੍ਰ ਹੈ. “ਚੰਦ ਸੂਰਜ ਦੀਵੜੇ.” (ਮਲਾ ਨਾਮਦੇਵ) ੨ ਹਿੰਦੂ ਰੀਤਿ ਅਨੁਸਾਰ ਪ੍ਰਾਣੀ ਦੇ ਮਰਣ ਵੇਲੇ ਅਤੇ ਸ਼੍ਰਾਧ ਆਦਿ ਕਰਮਾਂ ਵਿੱਚ ਕੀਤਾ ਦੀਪਦਾਨ, ਜਿਸ ਦਾ ਭਾਵ ਪਰਲੋਕ ਵਿੱਚ ਪ੍ਰਾਣੀ ਹਿਤ ਪ੍ਰਕਾਸ਼ ਹੋਣਾ ਹੈ. “ਦੀਵਾ ਮੇਰਾ ਏਕੁ ਨਾਮੁ.” (ਆਸਾ ਮ: ੧) “ਐਸਾ ਦੀਵਾ ਬਾਲੈ ਕੋਇ। ਨਾਨਕ ਸੋ ਪਾਰੰਗਤਿ ਹੋਇ.” (ਰਾਮ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੀਵਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦੀਵਾ (ਸੰ.। ਸੰਸਕ੍ਰਿਤ ਦੀਪ:। ਪ੍ਰਾਕ੍ਰਿਤ ਦੀਵ:। ਪੰਜਾਬੀ ਦੀਵਾ) ੧. ਦੀਪਕ। ਚਰਾਗ਼।

੨. ਉਹ ਦੀਵਾ ਜੋ ਹਿੰਦੂ ਪ੍ਰਾਣੀ ਨੂੰ ਮਰਨ ਲਗੇ ਦਿਖਾਲਦੇ ਤੇ ਮਣਸਾਂਦੇ ਹਨ, ਯਾ ੧੩ ਦਿਨ ਪ੍ਰਾਣੀ ਦੇ ਮਰਨ ਬਾਦ ਘਰ ਵਿਚ ਅੱਠ ਪਹਿਰ ਬਾਲੀ ਰਖਦੇ ਹਨ। ਯਥਾ-‘ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3743, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.