ਦੋਸ਼-ਆਰੋਪਣ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Indictment ਦੋਸ਼-ਆਰੋਪਣ: ਕਾਨੂੰਨੀ ਪ੍ਰਣਾਲੀ ਵਿਚ ਦੋਸ਼-ਆਰੋਪਣ ਰਸਮੀ ਰੂਪ ਵਿਚ ਇਹ ਦੋਸ਼ ਲਗਾਉਣਾ ਹੈ ਕਿ ਕਿਸੇ ਵਿਅਕਤੀ ਨੇ ਅਪਰਾਧ ਕੀਤਾ ਹੈ। ਉਹਨਾਂ ਅਧਿਕਾਰ-ਖੇਤਰਾਂ ਵਿਚ ਜਿਥੇ ਸੰਗੀਨ ਜੁਰਮ ਦੀ ਧਾਰਨਾ ਮੌਜੂਦ ਹੈ, ਗੰਭੀਰ ਅਪਰਾਧਕ ਜੁਰਮ ਨੂੰ ਸੰਗੀਨ ਜੁਰਮ ਮੰਨਿਆ ਜਾਂਦਾ ਹੈ, ਪਰੰਤੂ ਜਿਹਨਾਂ ਅਧਿਕਾਰ-ਖੇਤਰਾਂ ਨੇ ਸੰਗੀਨ ਜੁਰਮ ਦੀ ਧਾਰਨਾ ਨੂੰ ਖ਼ਤਮ ਕਰ ਦਿੱਤਾ ਹੈ, ਉਹ ਇਸ ਦੀ ਥਾਂ ਅਜਿਹੇ ਅਪਰਾਧ ਨੂੰ ਮੰਨਦੇ ਹਨ ਜਿਸ ਲਈ ਦੋਸ਼-ਆਰੋਪਣ ਦੀ ਲੋੜ ਹੁੰਦੀ ਹੈ।
ਰਾਸ਼ਟਰ ਮੰਡਲ ਖੇਡਾਂ ਵਿਚ ਭ੍ਰਸ਼ਟਾਚਾਰ ਦੀ ਜਾਂਚ ਕਰ ਰਹੀ ਸਰਕਾਰ ਦੀ ਉੱਚ-ਪੱਧਰੀ ਕਮੇਟੀ ਨੇ ਦਿੱਲੀ ਦੀ ਮੁੱਖ ਮੰਤਰੀ , ਉਪ ਰਾਜਪਾਲ ਅਤੇ ਕਈ ਸਿਖਰ ਦੇ ਨੌਕਰਸ਼ਾਹਾਂ ਨੂੰ ਸਰਕਾਰੀ ਖ਼ਜਾਨੇ ਨੂੰ 1500 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਜ਼ਿੰਮੇਵਾਰ ਠਹਿਰਾਇਆ ਹੈ। ਇਹ ਨੁਕਸਾਨ ਰਾਸ਼ਟਰਮੰਡਲ ਖੇਡ ਪ੍ਰਾਜੈਕਟਾਂ ਨੂੰ ਅਮਲੀ ਰੂਪ ਦੇਣ ਵਿਚ ਕੀਤੀ ਦੇਰੀ ਅਤੇ ਅਕਸਰਧਾਮ ਮੰਦਰ ਦੇ ਕੋਲ ਰਾਸ਼ਟਰਮੰਡਲ ਖੇਡ ਗਾਉਂ ਦੇ ਠੇਕੇਦਾਰਾਂ ਅਤੇ ਪ੍ਰਾਈਵੇਟ ਵਿਕਾਸਕਾਰਾਂ ਪ੍ਰਤੀ ਅਣਉਚਿਤ ਪੱਖਦਾਰੀ ਦੇ ਵਿਸਤਾਰ ਕਾਰਨ ਹੋਇਆ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First