ਧਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧਰ. ਸੰਗ੍ਯਾ—ਧੜ. ਰੁੰਡ. ਗਰਦਨ ਤੋਂ ਹੇਠਲਾ ਸ਼ਰੀਰ ਦਾ ਭਾਗ । “ਸਿਰ ਟੂਟ ਪਰ੍ਯੋ ਧਰ ਠਾਢੋ ਰਹ੍ਯੋ ਹੈ.” (ਕ੍ਰਿਸਨਾਵ) “ਲਾਗੈ ਅਰਿ ਗਰ ਗੇਰੈ ਧਰ ਪਰ ਧਰ ਸਿਰ.” (ਗੁਪ੍ਰਸੂ) ੨ ਨਾਭਿਚਕ੍ਰ। ੩ ਬੱਚੇਦਾਨ ਦਾ ਮੁਖ. ਰਿਹਮ ਦਾ ਅਗਲਾ ਹਿ਼ੱ. ਦੇਖੋ, ਮਾਤ੍ਰ। ੪ ਦਿਸ਼ਾ. ਤ਼ਰਫ਼. “ਤੁਧ ਨੋ ਛੋਡਿ ਜਾਈਐ ਪ੍ਰਭੁ ਕੈਂ ਧਰਿ?” (ਆਸਾ ਮ: ੫) ਕਿਸ ਵੱਲ ਜਾਈਏ? “ਨਿਸਰਤ ਉਹ ਧਰ.” (ਰਾਮਾਵ) ਤੀਰ ਉਸ (ਦੂਜੇ) ਪਾਸੇ ਨਿਕਲ ਜਾਂਦੇ ਹਨ। ੫ ਓਟ ਪਨਾਹ. ਆਸਰਾ. “ਨਾਨਕ ਮੈ ਧਰ ਅਵਰੁ ਨ ਕਾਈ.” (ਨਟ ਅ: ਮ: ੪) “ਮੈ ਧਰ ਤੇਰੀ ਪਾਰਬ੍ਰਹਮ.” (ਸ੍ਰੀ ਮ: ੫) ੬ ਧੁਰ. ਗੱਡੇ ਦੀ ਉਹ ਕਿੱਲੀ , ਜਿਸ ਦੇ ਆਧਾਰ ਪਹੀਆ ਹੈ. “ਧਰ ਤੂਟੀ ਗਾਡੋ ਸਿਰਭਾਰਿ.” (ਰਾਮ ਮ: ੧) ਇੱਥੇ ਗੱਡਾ ਸ਼ਰੀਰ ਹੈ, ਧਰ ਪ੍ਰਾਣਾਂ ਦੀ ਗੱਠ ਹੈ। ੭ ਧਰਾ. ਪ੍ਰਿਥਿਵੀ. “ਜਿਨਿ ਧਰ ਸਾਜੀ ਗਗਨ.” (ਆਸਾ ਅ: ਮ: ੧) “ਸੋ ਤਨੁ ਧਰ ਸੰਗਿ ਰੂਲਿਆ.” (ਗਉ ਮ: ੫) ੮ ਸੰ. ਧਰ. ਪਹਾੜ ਪਰਵਤ. ਦੇਖੋ, ਧ੍ਰਿ (धृ) ਧਾ) “ਗਿਰੈਂ ਧਰੰ ਧੁਰੰਧਰੰ ਧਰੰ ਜਿਵੰ.” (ਰਾਮਾਵ) ਮੁਖੀਏ (ਧੁਰੰਧਰ) ਯੋਧਾ, ਪ੍ਰਿਥਿਵੀ ਪੁਰ ਪਹਾੜਾਂ ਵਾਂਙ ਡਿਗਦੇ ਹਨ। ੯ ਪੁਰਾਣਾਂ ਵਿੱਚ ਲਿਖਿਆ ਕੱਛੂ, ਜੋ ਜਮੀਨ ਹੇਠ ਹੈ। ੧੦ ਵਿਨੁ। ੧੧ ਸੰ. ਵਿ— ਧਾਰਣ ਕਰਤਾ. ਧਾਰਣ ਵਾਲਾ. “ਭਜੁ ਚਕ੍ਰਧਰ ਸਰਣੰ.” (ਗੂਜ ਜੈਦੇਵ) “ਸਭ ਕਿਰਨਨ ਕੇ ਨਾਮ ਕਹਿ ਧਰ ਪਦ ਬਹੁਰ ਉਚਾਰ.” (ਸਨਾਮਾ) ਕਿਰਨਧਰ ਸੂਰਯ ਅਤੇ ਚੰਦ੍ਰਮਾ । ੧੨ ਦੇਖੋ, ਧਰਿ। ੧੩ ਪਕੜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21520, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no
ਧਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਧਰ (ਸੰ.। ਸੰਸਕ੍ਰਿਤ) ੧. ਆਸਰਾ , ਧਿਰ। ਯਥਾ-‘ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ’। ਤਥਾ-‘ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ’। ਤਥਾ-‘ਸਤਿਗੁਰ ਕੀ ਧਰ ਲਾਗਾ ਜਾਵਾ ’।
੨. ਧੁਰ , ਪਹੀਏ ਦੀ ਨਾਭੀ। ਯਥਾ-‘ਧਰ ਤੂਟੀ ਗਾਡੋ ਸਿਰ ਭਾਰਿ’।
੩. (ਸੰ.। ਸੰਸਕ੍ਰਿਤ ਧਰਣਿ) ਧਰਤੀ , ਜਿਮੀਂ। ਯਥਾ-‘ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ’।
ਦੇਖੋ, ‘ਧਰਿ ਚਕੁ ਫੇਰਿ’ ‘ਧਰ ਚਕ੍ਰ ’
੪. (ਕ੍ਰਿ.। ਹਿੰਦੀ) ਰਖ , ਧਾਰ। ਯਥਾ-‘ਧਰ ਜੀਅਰੇ ਇਕ ਟੇਕ ਤੂ’।
੫. ਤਰਫ, ਵੱਲ , ਪਾਸੇ। ਯਥਾ-‘ਤੁਧਨੋ ਛੋਡਿ ਜਾਈਐ ਪ੍ਰਭ ਕੈ ਧਰਿ’।
੬. (ਸੰਸਕ੍ਰਿਤ) ਧਾਰਣ ਵਾਲਾ। ਯਥਾ-‘ਧਰਣੀ ਧਰ ਈਸ ਨਰਸਿੰਘ ਨਾਰਾਇਣ’।
ਦੇਖੋ , ‘ਧਰਿ ਲੰਕੂਰੁ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21481, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First