ਨਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਹ. ਦੇਖੋ, ਨਹਨ। ੨ ਸੰ. ਨਹਿ. ਫ਼ਾ ਵ੍ਯ. ਨਿਧ ਬੋਧਕ ਸ਼ਬਦ. ਨਾ. ਨਹੀਂ. “ਨਹ ਕਿਛੁ ਜਨਮੈ ਨਹ ਕਿਛੁ ਮਰੈ.” (ਸੁਖਮਨੀ) ੩ ਕ੍ਰਿ. ਵਿ—ਕ੍ਯੋਂ. ਕੈਸੇ. ਕਿਵੇਂ. “ਜੀਵਤਿਆ ਨਹ ਮਰੀਐ?” (ਰਾਮ ਮ: ੧) ਜੀਵਦਿਆਂ ਕਿਵੇਂ ਮਰੀਐ?1 ੪ ਸੰਗ੍ਯਾ—ਨਖ. ਨਹਁ. ਨਾਖ਼ੂਨ. “ਚਾਕਰ ਨਹ ਦਾ ਪਾਇਨਿ ਘਾਉ.” (ਮ: ੧ ਵਾਰ ਮਲਾ) ਦਰਿੰਦੇ ਜਾਨਵਰਾਂ ਵਾਂਙ ਰਾਜਕਰਮਚਾਰੀ ਪ੍ਰਜਾ ਨੂੰ ਪਾੜ ਖਾਂਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਹ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਨਹ (ਅ.। ਸੰਸਕ੍ਰਿਤ ਨਹਿ) ਨਹੀਂ। ਯਥਾ-‘ਨਹ ਨਾਹ ਨਹੀ’ ਭਾਵ (ਮੋਤੀ ਆਦਿਕਾਂ ਨੂੰ) ਨਹੀਂ ਨਹੀਂ ਨਹੀਂ ਚਾਹੁੰਦੇ। ਤਿੰਨ ਵੇਰੀ ਦ੍ਰਿੜਤਾ ਵਾਸਤੇ ਹੈ, ਅਰਥਾਤ ਕਦੇ ਨਹੀਂ ਗ੍ਰਹਿਣ ਕਰਦੇ। ਅਥਵਾ ੨. ਕਨਿਕ, ਮਾਣਿਕ ਗਜ ਮੋਤੀਅਨ, ਲਾਲ , ਤਿੰਨਾ ਨਾਲ ਅਨ੍ਵੈ ਕਰਨਾ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First