ਨਾਗਾਲੈਂਡ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Nagaland ਨਾਗਾਲੈਂਡ: ਨਾਗਿਆਂ ਦੀਆਂ ਧਾਰਮਿਕ ਜਾਂ ਸਮਾਜਿਕ ਪ੍ਰਥਾਵਾਂ, ਨਾਗਾਰਿਵਾਜ਼ੀ ਕਾਨੂੰਨ ਅਤੇ ਕਾਰਜ-ਵਧੀ ਨਾਗਾ ਰਿਵਾਜ਼ੀ ਕਾਨੂੰਨ ਅਨੁਸਾਰ ਫ਼ੈਸਲਿਆਂ ਸਹਿਤ ਸਿਵਲ ਅਤੇ ਫ਼ੌਜਦਾਰੀ ਨਿਆਂ ਦੇ ਪ੍ਰਸ਼ਾਸਨ, ਭੂਮੀ ਅਤੇ ਇਸਦੇ ਸਾਧਨਾਂ ਦੀ ਮਾਲਕੀ ਅਤੇ ਤਬਦੀਲੀ ਸਬੰਧੀ ਸੰਸਦ ਦਾ ਐਕਟ ਨਾਗਾਲੈਂਡ ਰਾਜ ਤੇ ਉਦੋਂ ਤਕ ਲਾਗੂ ਨਹੀਂ ਹੋਵੇਗਾ, ਜਦੋਂ ਤਕ ਕਿ ਨਾਗਾਲੈਂਡ ਦੇ ਰਾਜਪਾਲ ਦੀ ਨਾਗਾਲੈਂਡ ਰਾਜ ਵਿਚ ਕਾਨੂੰਨ ਅਤੇ ਵਿਵਸਥਾ ਸਬੰਧੀ ਉਦੋਂ ਤਕ ਵਿਸ਼ੇਸ ਜ਼ਿੰਮੇਵਾਰੀ ਹੋਵੇਗੀ ਜਦੋਂ ਤਕ ਉਸਦੀ ਰਾਏ ਵਿਚ ਨਾਗਾਲੈਂਡ ਰਾਜ ਦੇ ਨਿਰਮਾਣ ਤੋਂ ਤੁਰੰਤ ਪਹਿਲਾਂ ਨਾਗਾਹਿਲਜ਼-ਨਿਊਸੈਂਸ ਖੇਤਰ ਜਾਂ ਉਸਦੇ ਕਿਸੇ ਭਾਗ ਵਿਚ ਹੋ ਰਹੇ ਅੰਦਰੂਨੀ ਫ਼ਸਾਦ ਜਾਰੀ ਰਹਿੰਦੇ ਹਨ ਅਤੇ ਇਸ ਸਬੰਧੀ ਆਪਣੇ ਕਾਰਜਾਂ ਨੂੰ ਨਿਭਾਉਣ ਲਈ ਰਾਜਪਾਲ, ਮੰਤਰੀ ਪਰਿਸ਼ਦ ਦੀ ਸਲਾਹ ਲੈਣ ਤੋਂ ਬਾਅਦ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਆਪਣੇ ਵਿਅਕਤੀਗਤ ਨਿਰਣੇ ਦੀ ਵਰਤੋਂ ਕਰੇਗਾ। ਪਰੰਤੂ ਰਾਸ਼ਟਰਪਤੀ ਦੀ ਰਾਜਪਾਲ ਦੀ ਰਿਪੋਰਟ ਕਰਕੇ ਜਾਂ ਹੋਰਵੇਂ ਇਹ ਤਸੱਲੀ ਹੋ ਜਾਂਦੀ ਹੈ ਕਿ ਹੁਣ ਨਾਗਾਲੈਂਡ ਵਿਚ ਰਾਜਪਾਲ ਦੀ ਕਾਨੂੰਨ ਅਤੇ ਵਿਵਸਥਾ ਸਬੰਧੀ ਵਿਸ਼ੇਸ਼ ਜ਼ਿੰਮੇਵਾਰੀ ਦੀ ਲੋੜ ਨਹੀਂ ਹੈ ਤਾਂ ਉਹ ਆਦੇਸ਼ ਦੇਣ ਰਾਜਪਾਲ ਨੂੰ ਅਜਿਹੇ ਜ਼ਿੰਮੇਵਾਰੀ ਤੋਂ ਮੁਕਤ ਕਰ ਸਕਦਾ ਹੈ।

      ਗ੍ਰਾਂਟ ਲਈ ਕਿਸੇ ਮੰਗ ਸਬੰਧੀ ਆਪਣੀ ਸਿਫ਼ਾਰਸ਼ ਕਰਨ ਲਗਿਆ ਰਾਜਪਾਲ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਕਿਸੇ ਵਿਸ਼ੇਸ਼ ਸੇਵਾ ਜਾਂ ਮੰਤਵ ਲਈ ਭਾਰਤ ਦੇ ਸੰਚਿਤ ਫ਼ੰਡ ਵਿਚ ਭਾਰਤ ਸਰਕਾਰ ਦੁਆਰਾ ਉਪਬੰਧਤ ਰਕਮ ਉਸੇ ਸੇਵਾ ਜਾਂ ਮੰਤਵ ਨਾਲ ਸਬੰਧਤ ਗ੍ਰਾਂਟ ਦੀ ਮੰਗ ਵਿਚ ਸ਼ਾਮਲ ਹੈ ਕਿਸੇ ਹੋਰ ਮੰਤਵ ਲਈ ਨਹੀਂ ਹੈ।

      ਨਾਗਾਲੈਂਡ ਦੇ ਰਾਜਪਾਲ ਦੁਆਰਾ ਲੋਕ ਅਧਿਸੂਚਨਾ ਰਾਹੀਂ ਦਰਸਾਈ ਮਿਤੀ ਤੋਂ ਟਿਊਨਸੈਂਸ ਜ਼ਿਲ੍ਹੇ ਲਈ ਇਕ ਪ੍ਰਾਦੇਸ਼ਿਕ ਕੈਂਥਲ ਸਥਾਪਤ ਕੀਤੀ ਜਾਵੇਗੀ ਜਿਸ ਵਿਚ 35 ਮੈਂਬਰ ਹੋਣਗੇ ਅਤੇ ਰਾਜਪਾਲ ਆਪਣੇ ਵਿਵੇਕ ਅਨੁਸਾਰ ਇਸ ਸਬੰਧੀ ਨਿਯਮ ਬਣਾ ਸਕਦਾ ਹੈ। ਰਾਜਪਾਲ ਪ੍ਰਾਦੇਸ਼ਿਕ ਕੌਂਸਲ ਬਣਤਰ ਅਤੇ ਇਸ ਦੇ ਮੈਂਬਰ ਦੀਆਂ ਯੋਗਤਾਵਾਂ, ਉਨ੍ਰਾਂ ਦੇ ਕਾਰਜਕਾਲ, ਤਨਖ਼ਾਹ ਅਤੇ ਭੱ-ਤਆਂ ਬਾਰੇ, ਕਾਰਜ ਸੰਚਾਲਨ ਦੀ ਵਿਧੀ ਕੌਸ਼ਲ ਦੇ ਅਫ਼ਸਰਾਂ ਅਤੇ ਸਟਾਫ਼ ਦੀ ਨਿਯੁਕਤੀ ਸਬੰਧੀ ਅਤੇ ਹੋਰ ਮਾਮਲਿਆਂ ਸਬੰਧੀ ਨਿਯਮ ਬਣਾਏਗਾ। ਟਿਊਨਸੈਂਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਆਹੁੱਦੇ ਵਜੋਂ ਕੌਂਸਲ ਦਾ ਚੇਅਰਮੈਨ ਹੋਵੇਗਾ।

      ਨਾਗਾਲੈਂਡ ਰਾਜ ਦੀ ਸਥਾਪਨਾ ਤੋਂ ਦਸ ਸਾਲਾਂ ਦੇ ਸਮੇਂ ਲਈ ਜਾਂ ਅਜਿਹੇ ਹੋਰ ਸਮੇਂ ਲਈ ਪ੍ਰਾਦੇਸ਼ਿਕ ਕੌਂਸਲ ਸਿਫਾਰਸ਼ ਰਕੇ , ਰਾਜਪਾਲ ਦੁਆਰਾ ਟਿਊਨਸੈਂਸ ਜ਼ਿਲ੍ਹੇ ਦੇ ਪ੍ਰਸਾਸਨ ਲਈ ਜ਼ਿੰਮੇਵਾਰ ਹੋਵੇਗਾ ਰਾਜਪਾਲ ਜ਼ਿਲ੍ਹੇ ਵਿਚ ਸ਼ਾਂਤੀ ਪ੍ਰਗਤੀ ਅਤੇ ਚੰਗੀ ਸਰਕਾਰ ਲਈ ਵਿਨਿਯਮ ਬਣਾ ਸਕਦਾ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.