ਨਿਆਂਇਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Judicial_ਨਿਆਂਇਕ: ਨਿਆਂਇਕ ਸ਼ਬਦ ਦੇ ਅਰਥ ਉਨ੍ਹਾਂ ਪ੍ਰਯੋਜਨਾਂ ਦੇ ਅਨੁਸਾਰ ਬਦਲਦੇ ਹਨ ਜਿਨ੍ਹਾਂ ਲਈ ਉਹ ਸ਼ਬਦ ਪਰਿਭਾਸ਼ਤ ਕੀਤਾ ਗਿਆ ਹੈ। ਸਿਰਫ਼ ਇਹ ਹੀ ਨਹੀਂ ਕਿ ‘ਨਿਆਂਇਕ’ ਸ਼ਬਦ ਦੀਆਂ ਪਰਿਭਾਸ਼ਾਵਾਂ ਵਖ ਵਖ ਕਾਨੂੰਨੀ ਪ੍ਰਸੰਗਾਂ ਵਿਚ ਵਖ ਵਖ ਹਨ ਸਗੋਂ ਕਈ ਵਾਰੀ ਉਹ ਇਕੋ ਕਾਨੂੰਨੀ ਪ੍ਰਸੰਗ ਵਿਚ ਬਦਲ ਜਾਂਦੀਆਂ ਹਨ। [ਸੁਬਰਾਮਨੀਅਮ ਬਨਾਮ ਜੇ.ਆਰ. ਕਾਰਪੋਰੇਟਿਵ ਸੋਸਾਇਟੀਜ਼ (ਏ ਆਈ ਆਰ 1965 ਆਂਧਰਾ 69)]
ਸ਼ਬਦ ਨਿਆਂਇਕ ਦਾ ਵਿਸਤਾਰ ਉਸ ਸ਼ਕਤਵਾਨ ਅਥਾਰਿਟੀ ਦੇ ਕੰਮਾਂ ਅਤੇ ਹੁਕਮਾਂ ਤਕ ਹੈ ਜਿਸ ਨੂੰ ਦੇਣਦਾਰੀ ਅਰੋਪਣ ਜਾਂ ਅਜਿਹਾ ਫ਼ੈਸਲਾ ਦੇਣ ਦਾ ਇਖ਼ਤਿਆਰ ਹੁੰਦਾ ਹੈ ਜਿਸ ਨਾਲ ਪ੍ਰਭਾਵਿਤ ਧਿਰਾਂ ਦੇ ਅਧਿਕਾਰਾਂ ਜਾਂ ਸੰਪਤੀ ਬਾਰੇ ਗੱਲ ਤੈਅ ਹੋ ਜਾਂਦੀ ਹੈ।
ਨਾਗਪੁਰ ਉੱਚ ਅਦਾਲਤ ਅਨੁਸਾਰ (ਭਾਈ ਲਾਲ ਬਨਾਮ ਐਡੀਸ਼ਨਲ ਡਿਪਟੀ ਕਮਿਸ਼ਨਰ, ਅਕੋਲਾ - ਏ ਆਈ ਆਰ 1953 ਨਾਗ.89) ਨਿਆਂਇਕ ਸ਼ਬਦ ਵਿਚ ਸਪੈਸ਼ਲ ਟ੍ਰਿਬਿਊਨਲਾਂ ਦੇ ਕਾਰਜ ਵੀ ਆ ਜਾਂਦੇ ਹਨ, ਭਾਵੇਂ ਉਹ ਟ੍ਰਿਬਿਊਨਲ ਪ੍ਰਬੰਧਕੀ ਪ੍ਰਕਿਰਤੀ ਦੇ ਹੁੰਦੇ ਹਨ ਪਰ ਅਜਿਹੇ ਕਾਰਜਾਂ ਦੀ ਪਾਲਣਾ ਕਰਦੇ ਹਨ ਜੋ ਅਦਾਲਤਾਂ ਦੇ ਕੰਮਾਂ ਨਾਲ ਮਿਲਦੇ ਜੁਲਦੇ ਹਨ।
ਪਰਦੁਮਨ ਸਿੰਘ ਬਨਾਮ ਪੰਜਾਬ ਰਾਜ (ਏ ਆਈ ਆਰ 1958 ਪੰ. 63) ਅਨੁਸਾਰ ਨਿਆਂਇਕ ਸ਼ਬਦ ਦੇ ਦੋ ਅਰਥ ਹਨ। ਇਸ ਦਾ ਮਤਲਬ ਜੱਜ ਦੁਆਰਾ ਆਦਲਤ ਵਿਚ ਨਿਭਾਏ ਜਾਣ ਵਾਲੇ ਫ਼ਰਜ਼ਾਂ ਦੀ ਅਦਾਇਗੀ ਹੋ ਸਕਦਾ ਹੈ ਅਤੇ ਉਹ ਪ੍ਰਬੰਧਕੀ ਫ਼ਰਜ਼ ਅਥਵਾ ਕਰਤੱਵ ਵੀ ਇਸ ਵਿਚ ਆ ਜਾਂਦੇ ਹਨ ਜਿਨ੍ਹਾਂ ਬਾਰੇ ਜ਼ਰੂਰੀ ਨਹੀਂ ਕਿ ਅਦਾਲਤ ਵਿਚ ਹੀ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ, ਪਰ ਉਹ ਕੰਮ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਨਿਆਂਇਕ ਮਨ ਦੀ ਵਰਤੋਂ ਕਰਨਾ ਜ਼ਰੂਰੀ ਹੁੰਦਾ ਹੈ-ਅਰਥਾਤ ਅਜਿਹਾ ਮਨ ਜੋ ਵਿਚਾਰ ਅਧੀਨ ਮਾਮਲੇ ਦੇ ਫ਼ੈਸਲੇ ਵਿਚ ਬੇਲਾਗ ਹੋਵੇ ਅਤੇ ਨਿਆਂਪੂਰਨ ਫ਼ੈਸਲਾ ਕਰ ਸਕੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3603, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First