ਨਿਗਰਾਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਗਰਾਨ [ਵਿਸ਼ੇ] ਦੇਖ-ਭਾਲ਼ ਕਰਨ ਵਾਲ਼ਾ , ਸੁਪਰਵਾਈਜ਼ਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਿਗਰਾਨ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Observer ਨਿਗਰਾਨ: ਚੋਣ ਆਯੋਗ ਦਾ ਇਹ ਪ੍ਰਮੁੱਖ ਕਰਤੱਵ ਹੈ ਕਿ ਉਹ ਆਮ ਚੋਣਾਂ ਅਤੇ ਜ਼ਿਮਨੀ ਚੋਣਾਂ ਨੂੰ ਸੁਤੰਤਰ ਤੇ ਨਿਰਪੱਖ ਕਰਵਾਉਣ ਦੇ ਯੋਗ ਪ੍ਰਬੰਧ ਕਰੇ। ਇਸ ਟੀਚੇ ਦੀ ਪ੍ਰਾਪਤੀ ਲਈ ਉਹ ਹਰ ਇਕ ਚੋਣ ਹਲਕੇ ਵਿਚ ਆਪਣੇ ਵਲੋਂ ਨਿਰਪੱਖ ਅਤੇ ਸੁਯੋਗ ਵਿਅਕਤੀਆਂ ਨੂੰ ਨਿਗਰਾਨ ਨਿਯੁਕਤ ਕਰਦਾ ਹੈ। ਜੋ ਇਸ ਗੱਲ ਦਾ ਧਿਆਨ ਰੱਖਣ ਕਿ ਚੋਣਾਂ ਕਾਨੂੰਨ ਅਤੇ ਨਿਯਮਾਂ ਅਨੁਸਾਰ ਹੋ ਰਹੀਆਂ ਹਨ। ਇਹ ਨਿਗਰਾਨ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਨ ਕਿ ਚੋਣਾਂ ਦੇ ਕਾਨੂੰਨ ਦੀ ਸਮੁੱਚੇ ਰੂਪ ਵਿਚ ਪਾਲਣਾ ਕੀਤੀ ਜਾ ਰਹੀ ਹੈ। ਉਹ ਚੋਣਾਂ ਵਿਚ ਭਾਗ ਲੈ ਰਹੇ ਰਾਜਨੀਤਿਕ ਦਲਾਂ ਅਤੇ ਸੁਤੰਤਰ ਉਮੀਦਵਾਰਾਂ ਦੇ ਖਰਚਿਆਂ ਤੇ ਨਿਗਰਾਨੀ ਕਰਦੇ ਹਨ ਅਤੇ ਇਸ ਗੱਲ ਦਾ ਵੀ ਧਿਆਨ ਰੱਖਦੇ ਹਨ ਕਿ ਚੋਣਾਂ ਦੇ ਨਿਯਮਾਂ ਦੀ ਕਿਸੇ ਸੂਰਤ ਵਿਚ ਉਲੰਘਣਾ ਨਹੀਂ ਹੋ ਰਹੀ ਹੈ। ਇਹਨਾਂ ਦੀ ਨਿਗਰਾਨੀ ਕਰਨ ਦੀ ਚੋਣ ਆਯੋਗ ਲੋੜ ਅਨੁਸਾਰ ਨਿਗਰਾਨਾਂ ਦੀ ਨਿਯੁਕਤੀ ਕਰਦਾ ਹੈ ਅਤੇ ਕਈ ਵਾਰ ਸੰਵੇਦਨਸ਼ੀਲ ਚੋਣ ਹਲਕਿਆਂ ਵਿਚ ਵਿਸ਼ੇਸ਼ ਨਿਗਰਾਨ ਨਿਯੁਕਤ ਕੀਤੇ ਜਾਂਦੇ ਹਨ। ਜੇਕਰ ਨਿਗਰਾਨ ਇਹ ਅਨੁਭਵ ਕਰਨ ਕਿ ਚੋਣ ਵਿਚ ਭਾਗ ਲੈ ਰਹੇ ਉਮੀਦਵਾਰਾਂ ਵਲੋਂ ਚੋਣਾਂ ਦੇ ਨਿਯਮਾਂ ਦੀ ਉਲਘਣਾ ਕੀਤੀ ਜਾ ਰਹੀ ਹੈ ਤਾਂ ਚੋਣ ਕਮਿਸ਼ਨ ਨਿਗਰਾਨਾਂ ਦੀ ਅਜਿਹੀ ਰਿਪੋਟ ਮਿਲਣ ਤੇ ਕਿਸੇ ਮੱਤਦਾਨ ਕੇਂਦਰ ਵਿਚ ਦੁਬਾਰਾ ਚੋਣਾਂ ਕਰਵਾਉਣ ਦੇ ਆਦੇਸ਼ ਜਾਰੀ ਕਰ ਸਕਦਾ ਹੈ। ਨਿਗਰਾਨ ਇਸ ਪ੍ਰਕਾਰ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਰੂਪ ਵਿਚ ਕਰਵਾਉਣ ਲਈ ਬਹੁਤ ਅਹਿਮ ਰੋਲ ਅਦਾ ਕਰਦਾ ਹੈ ਅਤੇ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਰੂਪ ਵਿਚ ਕਰਵਾਉਣ ਲਈ ਉਸ ਦੀ ਜ਼ਿੰਮੇਵਾਰੀ ਹੁੰਦੀ ਹੈ। ਉਸ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੇ ਕਰਤੱਵ ਨੂੰ ਨੇਕ ਨੀਤੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2044, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First