ਨਿਹਿਤ ਅਧਿਕਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Vested Right_ਨਿਹਿਤ ਅਧਿਕਾਰ: ਆਰ.ਦਿਆਲ ਬਨਾਮ ਰਾਜਸਥਾਨ ਰਾਜ [(1996)3 ਡਬਲਿਊ ਐਲ ਸੀ 513] ਅਨੁਸਾਰ ਕਿਸੇ ਅਧਿਕਾਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਨਿਹਿਤ ਅਧਿਕਾਰ ਹੈ ਜਦੋਂ ਵਰਤਮਾਨ ਜਾਂ ਭਵਿਖ ਵਿਚ ਉਸ ਅਧਿਕਾਰ ਦੇ ਮਾਣਨ ਦਾ ਅਧਿਕਾਰ ਉਸ ਵਿਅਕਤੀ ਜਾਂ ਵਿਅਕਤੀਆਂ ਦੇ ਨਿਜੀ ਹਿੱਤ ਦੇ ਤੌਰ ਤੇ ਉਸ ਦੀ ਜਾਂ ਉਨ੍ਹਾਂ ਦੀ ਸੰਪਤੀ ਬਣ ਜਾਂਦੀ ਹੋਵੇ। ਸਬੰਧਤ ਵਿਅਕਤੀ ਦੀ ਸੰਮਤੀ ਤੋਂ ਬਿਨਾਂ ਉਹ ਅਧਿਕਾਰ ਤੋਂ ਉਸ ਤੋਂ ਖੁਹਿਆ ਨਹੀਂ ਜਾ ਸਕਦਾ,  ਅਜਿਹਾ ਅਧਕਾਰ ਸੁਤੰਤਰ ਵੀ ਹੋ ਸਕਦਾ ਹੈ ਅਤੇ ਆਸਰਿਤ ਵੀ। ਨਿਹਿਤ ਅਧਿਕਾਰ ਮੁਆਇਦੇ ਤੋਂ, ਪ੍ਰਵਿਧਾਨ ਤੋਂ ਜਾਂ ਕਾਨੂੰਨ ਦੇ ਅਮਲ ਤੋਂ ਪੈਦਾ ਹੋ ਸਕਦਾ ਹੈ।

       ਬੀਬੀ ਸੈਯਦਾ ਬਨਾਮ ਬਿਹਾਰ ਰਾਜ (ਏ ਆਈਆਰ 1966 ਐਸ ਸੀ 1936) ਅਨੁਸਾਰ ‘‘ਅਧਿਕਾਰ ਉਦੋਂ ਨਿਹਿਤ ਅਧਿਕਾਰ ਬਣਦੇ ਹਨ ਜਦੋਂ ਉਨ੍ਹਾਂ ਨੂੰ ਮਾਣਨ ਦਾ ਵਰਤਮਾਨ ਜਾਂ ਭਵਿਖਤ ਅਧਿਕਾਰ ਕਿਸੇ ਖ਼ਾਸ ਵਿਅਕਤੀ ਜਾਂ ਵਿਅਕਤੀਆਂ ਦੀ ਵਰਤਮਾਨ ਹਿੱਤ ਦੇ ਰੂਪ ਵਿਚ ਸੰਪਤੀ ਬਣ ਜਾਂਦਾ ਹੈ। ਮੌਜੂਦਾ ਕਾਨੂੰਨਾਂ ਦੇ ਲਾਗੂ ਰਹਿਣ ਦੀ ਆਸ ਵਿਚ ਸੰਪਤੀ ਵਿਚ ਭਵਿਖਤ ਫ਼ਾਇਦਿਆਂ ਜਾਂ ਆਸਰਿਤ ਹਿੱਤਾਂ ਦੀ ਕੇਵਲ ਆਸ ਨਿਹਿਤ ਅਧਿਕਾਰ ਗਠਤ ਨਹੀਂ ਕਰਦੀ।’’

       ਮੇਨਕਾ ਗਾਂਧੀ ਬਨਾਮ ਇੰਦਰਾ ਗਾਂਧੀ (ਏ ਆਈ ਆਰ 1985 ਦਿਲੀ 114) ਅਨੁਸਾਰ ਕੋਈ ਅਜਿਹਾ ਨਿਹਿਤ ਹਿੱਤ ਨਹੀਂ ਜੋ ਜਾਇਜ਼ ਕਾਨੂੰਨ ਪਾਸ ਕਰਕੇ ਵਿਧਾਨ ਮੰਡਲ ਖ਼ਤਮ ਨ ਕਰ ਸਕਦਾ ਹੋਵੇ, ਪਰ ਵਿਧਾਨ ਮੰਡਲ ਵੀ ਇਸ ਤਰ੍ਹਾਂ ਦਾ  ਕਾਨੂੰਨ ਤੱਦ ਹੀ ਪਾਸ ਕਰ ਸਕਦਾ  ਹੈ ਜੇ ਉਹ ਸੰਵਿਧਾਨਕ ਉਪਬੰਧਾਂ ਦੁਆਰਾ ਇਸ ਤਰ੍ਹਾਂ ਕਰਨ ਤੋਂ ਉਲਿਖਤ ਰੂਪ ਵਿਚ ਵਰਜਿਤ ਨ ਹੋਵੇ। ਜੇ ਵਿਧਾਨਕ ਇਖ਼ਤਿਆਰ ਹਾਸਲ ਹੋਵੇ ਤਾਂ ਨਿਹਿਤ ਅਧਿਕਾਰ ਭਵਿਖ ਵਰਤੀ ਅਤੇ ਅਤੀਤਦਰਸ਼ੀ ਰੂਪ ਵਿਚ ਖੁਹਿਆ ਜਾ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.