ਨੁਕਸਾਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨੁਕਸਾਨ [ਨਾਂਪੁ] ਹਾਨੀ , ਘਾਟਾ, ਖ਼ਸਾਰਾ, ਕਮੀ, ਹਰਜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨੁਕਸਾਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨੁਕਸਾਨ. ਅ਼ ਨੁਕ਼ਨ. ਸੰਗ੍ਯਾ—ਹਾਨਿ. ਜ਼ਿਆਨ. ਤਿ। ੨ ਕਮੀ. ਘਾਟਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5157, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨੁਕਸਾਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Damage_ਨੁਕਸਾਨ : ਨੁਕਸਾਨ ਜਾਂ ਹਾਨ , ਕਿਸੇ ਵਿਅਕਤੀ ਦੀ ਅਣਗਹਿਲੀ ,ਮਨਸੂਬੇ ਜਾਂ ਸੰਜੋਗਵਸ ਕਿਸੇ ਹੋਰ ਵਿਅਕਤੀ ਦੀ ਸੰਪਤੀ ਨੂੰ ਹੋਇਆ ਨੁਕਸਾਨ ਜਾਂ ਉਸ ਹੋਰ ਵਿਅਕਤੀ ਦੀ ਜ਼ਾਤ ਨੂੰ ਪਹੁੰਚੀ ਹਾਨੀ ।
ਨੁਕਸਾਨ ਦਾ ਮਤਲਬ ਹੈ ਉਹ ਹਾਨ ਜਾਂ ਘਾਟਾ ਜੋ ਇਕ ਵਿਅਕਤੀ ਨੂੰ ਕਿਸੇ ਹੋਰ ਵਿਅਕਤੀ ਦੇ ਦੋਸ਼-ਪੂਰਨ ਕੰਮ ਕਾਰਨ ਉਠਾਉਣਾ ਪੈਂਦਾ ਹੈ।
ਸਮਿਥ ਬਨਾਮ ਬਰਾਊਨ [(1871) ਐਲ ਆਰ ਕਿਊ ਬੀ 729] ਅਨੁਸਾਰ ਨਾ ਤਾਂ ਆਮ ਬੋਲਚਾਲ ਵਿਚ ਅਤੇ ਨ ਹੀ ਕਾਨੂੰਨੀ ਭਾਸ਼ਾ ਵਿਚ ਕਿਸੇ ਵਿਅਕਤੀ ਦੇ ਸਰੀਰ ਨੂੰ ਪਹੁੰਚੀ ਹਾਨੀ ਲਈ ਨੁਕਸਾਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।
ਜਦੋਂ ਕਿਸੇ ਚੀਜ਼ ਦੀ ਉਪਯੋਗਤਾ ਵਿਚ, ਮਾਲਕ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਦੇ ਕੰਮ ਦੁਆਰਾ, ਕਮੀ ਆ ਜਾਵੇ ਤਾਂ ਵੀ ਉਸ ਦੇ ਅਰਥ ਨੁਕਸਾਨ ਜਾਂ ਹਾਨ ਦੇ ਘੇਰੇ ਵਿਚ ਆ ਜਾਂਦੇ ਹਨ।
ਅੰਗਰੇਜ਼ੀ ਦੇ ਇਸ ਸ਼ਬਦ ਦੇ ਨੇੜੇ ਤੇੜੇ ਦੇ ਅਰਥ ਰਖਣ ਵਾਲਾ ਸ਼ਬਦ injury ਜੋ ਭਾਰਤੀ ਦੰਡ ਸੰਘਤਾ ਦੀ ਧਾਰਾ 44 ਵਿਚ ਨਿਮਨ-ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ:-‘‘ਸ਼ਬਦ ਹਾਨੀ ਤੋਂ ਮੁਰਾਦ ਹੈ ਕਿਸੇ ਵੀ ਕਿਸਮ ਦਾ ਹਾਨ, ਜੋ ਕਿਸੇ ਵਿਅਕਤੀ ਨੂੰ ਸਰੀਰ, ਮਨ , ਸ਼ੁਹਰਤ ਜਾਂ ਸੰਪਤੀ ਵਿਚ ਗ਼ੈਰ-ਕਾਨੂੰਨੀ ਤੌਰ ਤੇ ਹੋਇਆ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First