ਪਖਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਖਾ. ਸੰਗ੍ਯਾ—ਪਵਨ ਭਕ. ਪੰਖਾ. ਵ੍ਯਜਨ. ਬਾਦਜ਼ਨ. “ਪਖਾ ਫੇਰੀ ਪਾਣੀ ਢੋਵਾ.” (ਸੂਹੀ ਅ: ਮ: ੪) ੨ ਪੰਖ. ਪ. ਪਰ. “ਮੋਰਪਖਾ ਕੀ ਛਟਾ ਮਧੁ ਮੂਰਤਿ.” (ਚਰਿਤ੍ਰ ੧੨)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਖਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਖਾ (ਸੰ.। ਸੰਸਕ੍ਰਿਤ ਪਕਸ਼ੑ=ਖੰਭ। ਹਿੰਦੀ ਪੰਖ*) ਪੱਖਾ , ਜਿਸ ਨਾਲ ਹਵਾ ਹਿਲਾਉਂਦੇ ਹਨ। ਯਥਾ-‘ਲੇ ਪਖਾ ਪ੍ਰਿਅ ਝਲਉ ਪਾਏ’।
----------
* ਪਹਿਲੇ ਸਮੇਂ ਹਵਾ ਕਰਨੇ ਲਈ ਮੋਰ ਆਦਿਕਾਂ ਦੇ ਖੰਭਾਂ ਤੋਂ ਐਸੀ ਸੈ ਬਣਾਈ ਗਈ ਜੋ ਹਵਾ ਦੇਵੇ , ਉਸ ਦਾ ਨਾਉਂ ਪੱਖਾ ਹੋਇਆ, ਅਰਥਾਤ ਖੰਭਾਂ ਤੋਂ ਬਣੀ ਸ਼ੈ। ਪੰਖਾ ਤੋਂ ਪੱਖਾ ਬਣਿਆ। ਮੋਰ ਛਲਾਂ ਦੇ ਪੱਖੇ ਅਜੇ ਬੀ ਬਣਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First