ਪਦਮ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਦਮ (ਨਾਂ,ਪੁ) ਸ਼ਾਸਤਰਾਂ ਅਨੁਸਾਰ ਚੰਗੇ ਭਾਗਾਂ ਦੀ ਨਿਸ਼ਾਨੀ ਵੱਜੋਂ ਜਾਣੀ ਜਾਂਦੀ ਕੰਵਲ ਫੁੱਲ ਦੇ ਆਕਾਰ ਜਿਹੀ ਹਸਤ- ਰੇਖਾ; ਇੱਕ ਛੋਟਾ ਜ਼ਹਿਰੀਲਾ ਸੱਪ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8039, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਦਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਦਮ 1 [ਨਾਂਪੁ] ਕੰਵਲ; ਸ਼ਾਸਤਰਾਂ ਅਨੁਸਾਰ ਪੈਰ ਜਾਂ ਹੱਥ ਦੀ ਉਹ ਰੇਖਾ ਜਿਸ ਦੀ ਸ਼ਕਲ ਕੰਵਲ ਫੁੱਲ ਜਿਹੀ ਹੁੰਦੀ ਹੈ; ਵਿਸ਼ਨੂੰ ਭਗਵਾਨ ਦਾ ਇੱਕ ਸ਼ਸਤਰ ਜੋ ਕੰਵਲ ਵਰਗਾ ਹੁੰਦਾ ਹੈ ਅਤੇ

ਗਦਾ ਵਾਂਗ ਚਲਾਇਆ ਜਾਂਦਾ ਹੈ 2 [ਨਾਂਪੁ] ਇੱਕ ਛੰਦ 3 [ਨਾਂਪੁ] (ਗਣਿ) ਸੌ ਨੀਲ ਦੀ ਸੰਖਿਆ, 1000000000000000 4 [ਨਾਂਪੁ] ਇੱਕ ਛੋਟਾ ਜਿਹਾ ਬਹੁਤ ਜ਼ਹਿਰੀਲਾ ਸੱਪ 5 [ਨਾਂਪੁ] ਅਠਾਰਾਂ ਪੁਰਾਣਾਂ ਵਿੱਚੋਂ ਇੱਕ;6[ਨਾਂਪੁ] ਇੱਕ ਯੋਗ

ਆਸਣ;7[ਨਾਂਪੁ] ਇੱਕ ਕਿਸਮ ਦਾ ਰਤਨ , ਲਾਲ

ਪਦਮ ਆਸਣ [ਨਾਂਪੁ] ਯੋਗਾ ਦਾ ਇੱਕ ਆਸਣ ਜਿਸ ਵਿੱਚ ਖੱਬਾ ਪੈਰ ਸੱਜੇ ਪੱਟ ਉੱਤੇ ਅਤੇ ਸੱਜਾ ਪੈਰ ਖੱਬੇ ਪੱਟ ਉੱਤੇ ਰੱਖ ਕੇ ਸੱਜੀ ਬਾਂਹ ਖੱਬੇ ਪਾਸੇ ਅਤੇ ਖੱਬੀ ਬਾਂਹ ਸੱਜੇ ਪਾਸੇ ਕਰਕੇ ਪੈਰਾਂ ਦੇ ਅੰਗੂਠਿਆਂ ਨੂੰ ਫੜਿਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਦਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਦਮ. ਸੰ. पद्म. ਸੰਗ੍ਯਾ—ਕਮਲ. Lotus. (Nelumbium Speciosum). “ਪਦਮ ਨਿਜਾਵਲ ਜਲ ਰਸ ਸੰਗਤਿ.” (ਮਾਰੂ  ਮ: ੧) ੨ ਇੱਕ ਸੌ ਨੀਲ ਪ੍ਰਮਾਣ ਗਿਣਤੀ, ੧੦੦੦੦੦੦੦੦੦੦੦੦੦੦੦.1  “ਪੈਂਤਾਲਿਸ ਪਦਮੰ ਅਸੁਰ ਸਜ੍ਯੋ ਕਟਕ ਚਤੁਰੰਗ.” (ਚੰਡੀ ੧) ੩ ਸਾਮੁਦ੍ਰਿਕ ਅਨੁਸਾਰ ਚਰਣ ਦੇ ਤਲੇ (ਪਾਤਲੀ) ਅਤੇ ਹੱਥ ਦੀ ਤਲੀ ਦੀ ਇੱਕ ਰੇਖਾ , ਜੋ ਭਾਗ ਦਾ ਚਿੰਨ੍ਹ ਹੈ. ਦੇਖੋ, ਪਦਮੁ। ੪ ਵਿ੄ਨੁ ਦਾ ਇਕ ਸ਼ਸਤ੍ਰ , ਜੋ ਕਮਲ ਦੇ ਆਕਾਰ ਦਾ ਹੈ. ਇਹ ਗਦਾ ਅਤੇ ਗੁਰਜ ਦੀ ਤਰਾਂ ਵੈਰੀ ਉੱਪਰ ਚਲਾਇਆ ਜਾਂਦਾ ਹੈ.2 “ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ.” (ਸਵੈਯੇ ਮ: ੪ ਕੇ) ੫ ਹਾਥੀ ਦੀ ਸੁੰਡ ਉੱਪਰ ਦੇ ਡੱਬਖੜੱਬੇ ਦਾਗ਼ । ੬ ਯੋਗਮਤ ਅਨੁਸਾਰ ਸ਼ਰੀਰ ਦੇ ਅੰਦਰ , ਰਿਦੇ ਮਸਤਕ ਆਦਿ ਸਥਾਨਾਂ ਵਿੱਚ ਕਈ ਕਈ ਪਾਂਖੁੜੀਆਂ ਦੀ ਗਿਣਤੀ ਦੇ ਕਮਲ. ਦੇਖੋ, ਖਟਚਕ੍ਰ। ੭ ਇੱਕ ਛੰਦ, ਜਿਸ ਦਾ ਲੱਛਣ ਹੈ— ਚਾਰ ਚਰਣ, ਪ੍ਰਤਿ ਚਰਣ ਨ, ਸ, ਲ, ਗ,III,IIS,I,S.

ਉਦਾਹਰਣ—

ਪ੍ਰਭੁ ਧਰਤ ਧ੍ਯਾਨ ਜੋ। ਸ਼ੁਭ ਲਹਿਤ ਗ੍ਯਾਨ ਸੋ.**

(ਅ) ਕਈ ਕਵੀਆਂ ਨੇ ਕਮਲ ਛੰਦ ਦਾ ਹੀ ਨਾਮ ਪਦਮ ਲਿਖਿਆ ਹੈ. ਦੇਖੋ, ਕਮਲ ੪। ੮ ਸੱਪ ਦੇ ਫਣ ਉੱਪਰ ਸਫੇਦੀ ਮਾਇਲ ਦਾਗ਼। ੯ ਪਦਮਾਸਨ ਵਾਸਤੇ ਭੀ ਪਦਮ ਸ਼ਬਦ ਆਇਆ ਹੈ— “ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮ ਅਲੋਇ.” (ਧਨਾ ਮ : ੧) ਇਹ ਅਲੌਕਿਕ (ਅਣੋਖਾ) ਪਦਮਾਸਨ ਹੈ! ੧੦ ਇੱਕ ਪੌਧਾ, ਜਿਸ ਦਾ ਫਲ ਬੇਰ ਜੇਹਾ ਹੁੰਦਾ ਹੈ. ਕਸ਼ਮੀਰ ਵੱਲ ਇਸ ਨੂੰ ਗਲਾਸ ਆਖਦੇ ਹਨ. ਇਹ ਗਰਮ ਥਾਂ ਨਹੀਂ ਹੁੰਦਾ. Cherry। ੧੧ ਪਦਮਾ (ਲ੖ਮੀ) ਵਾਸਤੇ ਭੀ ਪਦਮ ਸ਼ਬਦ ਆਇਆ ਹੈ. ਦੇਖੋ, ਪਦਮ ਕਵਲਾਸ ਪਤਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7719, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਦਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਦਮ (ਸੰ. ਵਾ.। ਸੰਸਕ੍ਰਿਤ ਪਦਮ) ੧. ਕੌਲ ਫੁਲ

੨. (ਗੇਣਤੀ ਹੈ, ਸੌ ਮੀਲ ਦਾ ਇਕ ਪਦਮ ਹੁੰਦਾ ਹੈ, ਉਸ ਤੋਂ ਭਾਵ ਬਹੁਤ ਵੱਡਾ ਲੈਂਦੇ ਹਨ। ਯਥਾ-‘ਮਗਰ ਪਾਛੈ ਕਛੁਸੂਝੈ ਏਹੁ ਪਦਮੁ ਅਲੋਅ’ ਮਗਰ ਪਿੱਛੇ ਤਾਂ ਕੁਝ ਨਹੀਂ ਦਿਸਦਾ ਏਹ ਵੱਡਾ (ਅਲੋਅ) ਅਸਚਰਜ ਹੈ।

੩. ਵਿਸ਼ਨੂੰ ਦੇ ਇਕ ਸ਼ਸਤ੍ਰ ਦਾ ਨਾਮ। ਯਥਾ-‘ਸੰਖ ਚਕ੍ਰ ਗਦਾ ਪਦਮ’ ਇਥੇ ਪਦਮ ਦਾ ਅਰਥ ਕੌਲ ਫੁਲ ਬੀ ਕਰਦੇ ਹਨ।

੪. ਹੱਥ ਯਾ ਪੈਰ ਵਿਚ ਇਕ ਰੇਖਾ ਜਿਸ ਤੋਂ ਇਹ ਸਮਝਿਆ ਜਾਂਦਾ ਹੈ ਕਿ ਇਸ ਚਿੰਨ੍ਹ ਵਾਲਾ ਬੜੇ ਭਾਗਾਂ ਵਾਲਾ ਹੈ। ਯਥਾ-‘ਮੇਰੈ ਹਾਥਿ ਪਦਮੁ’।

੫. ਸਰੀਰ ਦੇ ਛੇ ਚੱਕ੍ਰ ਜੋ ਜੋਗੀਆਂ ਨੇ ਮੰਨੇ ਹਨ। ਯਥਾ-‘ਮਸਤਕਿ ਪਦਮੁ ਦੁਆਲੈ ਮਣੀ’ ਮੱਥੇ ਤੇ ਜੇਹੜਾ ਪਦਮ ਹੈ ਅਰਥਾਤ ਚੱਕ੍ਰ ਹੈ ਉਸਦੇ ਦੁਆਲੇ ਮਣੀ (ਵਤ ਪ੍ਰਕਾਸ਼ ਹੈ)।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.