ਪਰਪੱਕਤਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Maturity_ਪਰਪੱਕਤਾ: ਵਿਕਾਯੋਗ ਲਿਖਤਾਂ ਐਕਟ, 1881 ਦੀ ਧਾਰਾ 22 ਅਨੁਸਾਰ ਪਰਨੋਟ ਜਾਂ ਵਟਾਂਦਰਾ ਬਿਲ ਦੀ ਪਰਪਕਤਾ ਦੀ ਤਰੀਕ ਉਹ ਹੁੰਦੀ ਹੈ ਜਿਸ ਨੂੰ ਉਹ ਦੇਣਯੋਗ ਹੋ ਜਾਂਦਾ ਹੈ।

       ਜਿਸ ਪਰਨੋਟ ਜਾਂ ਵਟਾਂਦਰਾ ਬਿਲ ਦਾ ਮੰਗ ਤੇ, ਦਰਸ਼ਨ ਤੇ ਜਾਂ ਪੇਸ਼ ਕਰਣ ਤੇ ਅਦਾਇਗੀਯੋਗ ਹੋਣਾ ਪਰਗਟ ਨ ਕੀਤਾ ਗਿਆ ਹੋਵੇ, ਉਸ ਦੀ ਪਰਪੱਕਤਾ ਉਸ ਤਰੀਕ ਤੋਂ ਤੀਜੇ ਦਿਨ ਹੁੰਦੀ ਹੈ ਜਿਸ ਦਿਨ ਉਸ ਦਾ ਅਦਾਇਗੀ ਯੋਗ ਹੋਣਾ ਪਰਗਟ ਕੀਤਾ ਗਿਆ ਹੋਵੇ। ਜੇ ਉਹ ਦਿਨ ਜਿਸ ਨੂੰ ਕੋਈ ਪਰਨੋਟ ਜਾਂ ਵਟਾਂਦਰਾ ਬਿਲ ਪਰਪੱਕ ਹੁੰਦਾ ਹੈ ਆਮ ਛੁੱਟੀ ਦਾ ਦਿਨ ਹੋਵੇ ਤਾਂ ਲਿਖਤ ਨਿਕਟਤਮ ਪਹਿਲਾਂ ਦੇ ਕਾਰੋਬਾਰ ਦੇ ਦਿਨ ਦੇਣਯੋਗ ਸਮਝੀ ਜਾਵੇਗੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.