ਪਹੀਆ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਹੀਆ (ਨਾਂ,ਪੁ) ਧੁਰੇ ਜਾਂ ਕਿੱਲੀ ਦੁਆਲੇ ਘੁੰਮਣ ਵਾਲਾ ਗੋਲ ਚੱਕਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4457, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਹੀਆ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਹੀਆ [ਨਾਂਪੁ] ਚੱਕਾ, ਪਿੰਜ, ਚੱਕਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4447, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਹੀਆ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਹੀਆ. ਸੰਗ੍ਯਾ—ਗੱਡੇ ਰਥ ਆਦਿ ਦਾ ਚਕ੍ਰ । ੨ ਮੁਸਾਫ਼ਿਰ. ਰਾਹੀ. ਪਾਂਥ. “ਆਵਤ ਪਹੀਆ ਖੂਧੇ ਜਾਹਿ.” (ਗੌਂਡ ਕਬੀਰ) ਰਾਹੀ ਆਏ ਭੁੱਖੇ ਜਾਂਦੇ ਹਨ. “ਪੂਰ ਭਰੇ ਪਹੀਆਹ.” (ਮਾਰੂ ਅ: ਮ: ੧) ਮੁਸਾਫ਼ਿਰਾਂ ਦੇ ਪੂਰ ਭਰੇ ਹੋਏ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਹੀਆ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਹੀਆ (ਸੰ.। ਹਿੰਦੀ ਪਾਹੁਨਾ, ਪਹੀਆ। ਪੁ. ਪੰਜਾਬੀ ਪ੍ਰਾਹੁਣਾ , ਪਾਹੂ , ਪਹੀ। ਨ. ਪੰਜਾਬੀ ਪ੍ਰਾਹੁਣਾ। ਪ੍ਰਾਕ੍ਰਿਤ ਪਹੇਣਯ*=ਖਾਣ ਵਾਸਤੇ ਜੋ ਸ਼ੈ ਦਿਤੀ ਜਾਵੇ, ਜੋ ਉਸ ਸ਼ੈ ਨੂੰ ਖਾਵੇ ਸੋ ਪਾਹੁਣਾ) ਪਰਾਹੁਣਾ, ਮਹਿਮਾਨ। ਯਥਾ-‘ਆਵਤ ਪਹੀਆ ਖੂਧੇ ਜਾਹਿ’। ਪਰਾਹੁਣੇ ਆਕੇ ਭੁਖੇ ਚਲੇ ਜਾਂਦੇ ਹਨ। ਤਥਾ-‘ਪਹੀ ਨਾ ਵੰਞੈ ਬਿਰਥੜਾ’।
----------
* ਜੇ ਸੰਸਕ੍ਰਿਤ ਪਦ ਪ੍ਰਾਘੁਣ: (=ਪ੍ਰਾਹੁਣੇ) ਦਾ ਮੂਲ ਸਮਝਿਆ ਜਾਏ ਤਦ ਪ੍ਰਾਘੁਣ ਦਾ ਪਾਹੁਣ ਇੰਞ ਬਣ ਜਾਂਦਾ ਹੈ, ਜਿਵੇਂ- ਲਘੁਵੀ ਦਾ ਲਹੁਈ ਬਣ ਜਾਂਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4189, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First