ਪਾਖੰਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਖੰਡ. ਸੰ. पाषण्ड -ਪਾਡ. ਸੰਗ੍ਯਾ—ਪਾ (ਰਖ੍ਯਾ ਕਰਨ ਵਾਲੇ ਦਾ) ਖੰਡਨ ਕਰਤਾ. ਦੁਰਾਚਾਰ ਤੋਂ ਬਚਾਉਣ ਵਾਲੇ ਪਾ (ਧਰਮ) ਨੂੰ ਜੋ ਖੰਡਨ ਕਰੇ. ਸਤ੍ਯਧਰਮ ਦਾ ਤ੍ਯਾਗੀ। ੨ ਝੂਠਾ ਆਡੰਬਰ ਰਚਣ ਵਾਲਾ। ੩ ਦਿਖਾਵਾ. ਦੰਭ. “ਪਾਖੰਡ ਕੀਨੇ ਜੋਗੁ ਨ ਪਾਈਐ.” (ਮਾਰੂ ਸੋਲਹੇ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਾਖੰਡ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪਾਖੰਡ: ਜੋ ਧਰਮ ਦੇ ਵਾਸਤਵਿਕ ਸਰੂਪ ਤੋਂ ਭਿੰਨ ਦਿਖਾਵੇ ਦਾ ਮਾਇਆ-ਜਾਲ ਹੋਵੇ, ਉਸ ਨੂੰ ‘ਪਾਖੰਡ’ ਜਾਂ ‘ਭੇਖ ’ ਕਿਹਾ ਜਾਂਦਾ ਹੈ। ਕਈ ਵਾਰ ਮਾਣ , ਪ੍ਰਤਿਸ਼ਠਾ ਪ੍ਰਾਪਤ ਕਰਨ ਲਈ ਸ੍ਰੇਸ਼ਠ ਸਾਧਕਾਂ ਦੇ ਸਰੂਪ ਦਾ ਅਨੁਕਰਣ ਕਰਨ ਵਾਲੇ ਵਿਅਕਤੀ ਜਿਗਿਆਸੂਆਂ ਨੂੰ ਭ੍ਰਮਿਤ ਕਰ ਦਿੰਦੇ ਹਨ। ਉਹ ਕਿਸੇ ਪ੍ਰਕਾਰ ਦਾ ਅਧਿਆਤਮਿਕ ਪਥ-ਪ੍ਰਦਰਸ਼ਨ ਨਹੀਂ ਕਰ ਸਕਦੇ। ਗੁਰੂ ਨਾਨਕ ਦੇਵ ਜੀ ਨੇ ਅਜਿਹੇ ਪਾਖੰਡੀਆਂ ਜਾਂ ਭੇਖਧਾਰੀਆਂ ਬਾਰੇ ਲਿਖਿਆ ਹੈ—ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ। ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ। ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ। ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ। (ਗੁ.ਗ੍ਰੰ.140)। ‘ਆਸਾ ਕੀ ਵਾਰ ’ ਵਿਚ ਭੇਖਧਾਰੀ ਪਾਖੰਡੀਆਂ ਲਈ ਗੁਰੂ ਨਾਨਕ ਦੇਵ ਜੀ ਨੇ ਵਿਸਤਾਰ ਵਿਚ ਟਿੱਪਣੀ ਕੀਤੀ ਹੈ ਜੋ ਬੜਾ ਯਥਾਰਥ ਦਿਸ਼ਾ -ਨਿਰਦੇਸ਼ ਕਰਨ ਵਾਲੀ ਹੈ—ਬਹੁ ਭੇਖ ਕੀਆ ਦੇਹੀ ਦੁਖੁ ਦੀਆ। ਸਹੁ ਵੇ ਜੀਆ ਆਪਣਾ ਕੀਆ। ਅੰਨੁ ਨ ਖਾਇਆ ਸਾਦੁ ਗਵਾਇਆ। ਬਹੁ ਦੁਖੁ ਪਾਇਆ ਦੂਜਾ ਭਾਇਆ। ਬਸਤ੍ਰ ਨ ਪਹਿਰੈ। ਅਹਿਨਿਸਿ ਕਹਰੈ। ਮੋਨਿ ਵਿਗੂਤਾ। ਕਿਉ ਜਾਗੈ ਗੁਰ ਬਿਨੁ ਸੂਤਾ। ਪਗ ਉਪੇਤਾਣਾ। ਅਪਣਾ ਕੀਆ ਕਮਾਣਾ। ਅਲੁਮਲੁ ਖਾਈ ਸਿਰਿ ਛਾਈ ਪਾਈ। ਮੂਰਖਿ ਅੰਧੈ ਪਤਿ ਗਵਾਈ।... (ਗੁ.ਗ੍ਰੰ.467)।
ਮੱਧ-ਯੁਗ ਵਿਚ ਸੰਨਿਆਸੀਆਂ ਵਿਚ ਪਾਖੰਡੀਆਂ ਦਾ ਇਕ ਸੁਤੰਤਰ ਦਲ ਹੀ ਖੜਾ ਹੋ ਗਿਆ ਸੀ। ਉਸ ਦੇ ਵਾਸਤਵਿਕ ਚਰਿਤ੍ਰ ਬਾਰੇ ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕੀਤਾ ਹੈ—ਸੋ ਪਾਖੰਡੀ ਜਿ ਕਾਇਆ ਪਖਾਲੇ। ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ। ਸੁਪਨੈ ਬਿੰਦੁ ਨ ਦੇਈ ਝਰਣਾ। ਤਿਸੁ ਪਾਖੰਡੀ ਜਰਾ ਨ ਮਰਣਾ। (ਗੁ.ਗ੍ਰੰ952)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਪਾਖੰਡ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਾਖੰਡ (ਸੰ.। ਸੰਸਕ੍ਰਿਤ ਪਾਖ਼ੰਡ , ਪਾ=ਪਾਪ+ਖਣ=ਦੇਣਾ ਯਾ, ਪਾ= ਪਾਲਨਹਾਰ (ਨੇਕੀ)+ਖੰਡ=ਜੋ ਨਾਸ਼ ਕਰੇ) ਉਹ ਆਚਰਨ ਜੋ ਬਾਹਰੋਂ ਦੀਨ ਦਾਰੀ ਦਾ ਹੋਵੇ ਤੇ ਅੰਦਰੋਂ ਉਸ ਵਿਚ ਸਿਦਕ ਕੋਈ ਨਾ ਹੋਵੇ। ਦਿਖਲਾਵਾ, ਭਿੰਡ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First