ਪਿੰਡੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿੰਡੀ [ਨਾਂਇ] ਕਿਸੇ ਦੇਵੀ-ਦੇਵਤੇ ਦਾ ਪ੍ਰਤੀਕ ਪੱਥਰ ਜਾਂ ਮਿੱਟੀ ਦੀ ਬੁਰਜੀ; ਭਾਂਡੇ ਘੜਨ ਲਈ ਵਰਤੀ ਜਾਂਦੀ ਕੁਮ੍ਹਿਆਰ ਦੀ ਥਾਪੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3531, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਿੰਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿੰਡੀ. ਵਿ—ਪਿੰਡ (ਸ਼ਰੀਰ) ਵਾਲਾ. ਦੇਖੋ, ਅਚੇਤ ਪਿੰਡੀ। ੨ ਸੰ. पिण्डी. ਸੰਗ੍ਯਾ—ਪਿੰਨੀ. ਛੋਟਾ ਗੋਲਾ । ੩ ਪਹੀਏ ਦੀ ਪਿੰਜਣੀ. ਨੇਮਿ। ੪ ਘੀਆ ਕੱਦੂ । ੫ ਯਗ੍ਯ ਅਥਵਾ ਧਰਮਮੰਦਿਰ ਦੀ ਵੇਦੀ , ਜਿਸ ਪੁਰ ਬਲੀਦਾਨ ਕੀਤਾ ਜਾਂਦਾ ਹੈ। ੬ ਸੂਤ ਦਾ ਪਿੰਨਾ । ੭ ਦੇਖੋ, ਪਿੰਡਰੀ। ੮ ਰਾਵਲਪਿੰਡੀ ਦਾ ਸੰਖੇਪ ਨਾਮ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਿੰਡੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਿੰਡੀ (ਸੰ.। ਸੰਸਕ੍ਰਿਤ ਪਿੰਡ। ਈ ਨਿੰਮ੍ਰਵਾਚੀ ਪੰਜਾਬੀ ਪ੍ਰਤੇ) ਦੇਹ, ਸਰੀਰ, ਇਸ ਦਾ ਭਾਵ ਬੁੱਧੀ ਤੋਂ ਬੀ ਲੈ ਲੈਂਦੇ ਹਨ। ਯਥਾ-‘ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ ’। ਕੱਚੀ ਬੁੱਧੀ ਵਾਲੇ ਸ਼ਬਦ ਨਹੀਂ ਚੀਨਦੇ। ਦੇਖੋ , ‘ਢੋਰ’
ਤਥਾ-‘ਅਚੇਤ ਪਿੰਡੀ ਅਗਿਆਨ ਅੰਧਾਰੁ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First