ਪੈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੈ. ਕ੍ਰਿ. ਵਿ—ਪੈਕੇ. ਪੜਕੇ. “ਪੈ ਪਾਇ ਮਨਾਈ ਸੋਇ.” (ਸ੍ਰੀ ਮ: ੫) ੨ ਵ੍ਯ—ਪਰ. ਪਰੰਤੁ. ਲੇਕਿਨ. “ਡੂਬਾ ਥਾ, ਪੈ ਉਬਰਿਓ.” (ਸ. ਕਬੀਰ) “ਸੇਜ ਏਕ, ਪੈ ਮਿਲਣ ਦੁਹੇਰਾ.” (ਆਸਾ ਕਬੀਰ) ੩ ਪਾਸ. ਸਮੀਪ. “ਭੇਜ੍ਯੋ ਤਬ ਤਾਂ ਪੈ ਇਕ ਦਾਸ.” (ਗੁਪ੍ਰਸੂ) ੪ ਉੱਪਰ. “ਚਢੇ ਅਸ੍ਵ ਪੈ ਕ੍ਰਿਪਾ ਨਿਧਾਨ.” (ਗੁਪ੍ਰਸੂ) ੫ ਪ੍ਰਤ੍ਯ—ਕਰਣ ਬੋਧਕ ਵਿਭਕ੍ਤਿ. ਤੋਂ. ਸੇ. “ਮੰਦਲ ਨ ਬਾਜੈ ਨਟ ਪੈ ਸੂਤਾ.” (ਆਸਾ ਕਬੀਰ) ੬ ਸੰ. ਪਯਸੑ. ਸੰਗ੍ਯਾ—ਦੁੱਧ. “ਪੈ ਮੇ ਜਿਮ ਘ੍ਰਿਤ.” (ਨਾਪ੍ਰ) ੭ ਜਲ. ਪਾਣੀ. “ਕਈ ਕਰਤ ਸਾਕ ਪੈ ਪਤ੍ਰ ਭੱਛ.” (ਅਕਾਲ) ੮ ਫ਼ਾ
ਪੈਰ. ਚਰਨ. “ਮਕਾ ਮਿਹਰ ਰੋਜਾ ਪੈਖਾਕਾ.” (ਮਾਰੂ ਸੋਲਹੇ ਮ: ੫) ੯ ਪੱਠਾ. ਨਸ. “ਗਾਢੇ ਜੁਗ ਗੋਸ਼ੇ ਬਡੇ ਪੈ ਬਹੁ ਲਪਟਾਏ.” (ਗੁਪ੍ਰਸੂ) ਧਨੁਖ ਨੂੰ ਨਸਾਂ (ਪੱਠੇ) ਦੇ ਬੰਧਨ ਜਾਦਾ ਦ੍ਰਿੜ੍ਹ ਕਰਦਿੰਦੇ ਹਨ। ੧੦ ਖੋਜ. ਸੁਰਾਗ. ਪੈੜ । ੧੧ ਵਾਰ. ਦਫ਼ਹ। ੧੨ ਵ੍ਯ—ਵਾਸਤੇ. ਲਈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੈ (ਅ.। ਹਿੰਦੀ) ੧. ਬਹੁੜੋ , ਫੇਰ , ਪੁਨ:। ਯਥਾ-‘ਕਬੀਰ ਡੂਬਾ ਥਾ ਪੈ ਉਬਰਿਓ’। ਤਥਾ-‘ਪੈ ਕੋਇ ਨ ਕਿਸੈ ਰਞਾਣਦਾ’।
੨. (ਪੰਜਾਬੀ ਪੈਣਾਂ ਤੋਂ ਪੈ, ਪੈਕੇ) ਵਿਚ। ਯਥਾ-‘ਤਾ ਕਉ ਸੁਮਤਿ ਦੇਇ ਪੈ ਕਾਨੈ ’। ਉਸਨੂੰ ਕੰਨ ਵਿਚ ਸੁਮੱਤ ਦੇਵੇ ।
੩. (ਫ਼ਾਰਸੀ ਪਾ=ਚਰਨ। ਪੰਜਾਬੀ ਪੈਰ ਦਾ ਸੰਖੇਪ, ਪੈ) ਚਰਨ। ਯਥਾ-‘ਰੋਜਾ ਪੈ ਖਾਕਾ’ (ਸੰਤਾਂ ਦੇ) ਚਰਨਾਂ ਦੀ ਧੂੜ ਇਹ ਰੋਜਾ ਰਖੋ ।
੪. (ਕ੍ਰਿ.। ਪੰਜਾਬੀ ਪੈਣਾਂ ਤੋਂ) ਪੈਕੇ। ਯਥਾ-‘ਪੈ ਪਾਇ ਮਨਾਈ ਸੋਇ ਜੀਉ’। ਪੈਕੇ (ਪਾਇ) ਪੈਰੀ ਮਨਾਵਾਂ ਉਸਨੂੰ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First