ਪੈਧਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੈਧਾ. ਵਿ—ਪਰਿਧ੍ਰਿਤ. ਪਹਿਰਿਆ. “ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ.” (ਮ: ੪ ਵਾਰ ਸੋਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 250, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੈਧਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੈਧਾ (ਗੁ.। ਪੰਜਾਬੀ ਪਹਿਨਣਾ ਤੋਂ ਪੈਧਾ) ਪਹਨਿਆਂ ਹੋਇਆ, ਨੰਗਾ ਨਹੀਂ ਪਰ ਲਿਬਾਸ ਵਿਚ। ਕਈ ਗ੍ਯਾਨੀ ਮੁਰਾਦ ਪਤ ਪਰਤੀਤ ਨਾਲ ਦਰਗਾਹ ਵਿਚ ਜਾਣ ਤੋਂ ਲੈਂਦੇ ਹਨ। ਪਰੰਤੂ ਗੁਰਬਾਣੀ ਵਿਚ ਦਰਗਹ ਵਿਚ ਪਹਿਨਾਖਿਆ ਜਾਣਾ, ਗੁਰੂ ਨਾਨਕ ਨੂੰ ਦਰਗਾਹ ਵਿਚ ਕਬਾ ਮਿਲਨੀ ਆਦਿ ਜ਼ਿਕਰ ਹਨ। ਕਿਸੇ ਰੂਹਾਨੀ ਅਵਸਥਾ ਵਿਚ ਕਿਸੇ ਰੂਹਾਨੀ ਲਿਬਾਸ ਤੋਂ ਮੁਰਾਦ ਹੈ। ਨਰਕ ਵਿਚ ਪਾਪੀ ਦੇ ਜਾਣ ਨੂੰ ਨੰਗਾ ਦੋਜਕ ਚਾਲਿਆ ਸਾਫ ਲਿਖਿਆ ਹੈ*।
----------
* ਪੁਰਤਾਨ ਤੇ ਨਵੀਨ ਰੂਹਾਨੀ ਖ਼ੋਜ ਦਸਦੀ ਹੈ ਕਿ ਨੇਕ ਰੂਹਾਂ ਰੂਹਾਨੀ ਲਿਬਾਸ ਵਿਚ ਤੇ ਮਾੜੀਆਂ ਨੰਗੀਆਂ ਹੁੰਦੀਆਂ ਹਨ। ਹਰ ਹਾਲ-ਮੁਰਾਦ ਕਿਸੇ ਮਹਾਨ ਉਚ ਪ੍ਰਾਪਤੀ ਤੋਂ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 239, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First