ਪ੍ਰਸਪਰਕ ਬਚਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Reciprocal promises_ਪ੍ਰਸਪਰਕ ਬਚਨ: ਭਾਰਤੀ ਮੁਆਇਦਾ ਐਕਟ, 1872 ਧਾਰਾ 2 (ਕ) ਵਿਚ ਪਰਿਭਾਸ਼ਤ ਕੀਤੇ ਅਨੁਸਾਰ, ‘‘ਉਹ ਬਚਨ ਜਿਹੜੇ ਇਕ ਦੂਜੇ ਲਈ ਬਦਲ ਜਾਂ ਬਦਲ ਦੇ ਭਾਗ ਬਣਦੇ ਹਨ, ਪ੍ਰਸਪਰਕ ਬਚਨ ਕਹਾਉਂਦੇ ਹਨ।’’ ਪ੍ਰਸਪਰਕ ਬਚਨਾਂ ਦੇ ਆਧਾਰ ਤੇ ਹੋਂਦ ਵਿਚ ਆਏ ਮੁਆਇਦੇ ਦੀ ਪਾਲਣਾ , ਪਾਲਣਾ ਦੇ ਅਨੁਕ੍ਰਮ ਅਤੇ ਪਾਲਣਾ ਨ ਕਰਨ ਦੇ ਪਰਿਣਾਮ ਉਸ ਐਕਟ ਦੀ ਧਾਰਾ 51,52,53 ਅਤੇ 54 ਵਿਚ ਦਰਜ ਹਨ।

       ਜਦੋਂ ਕੋਈ ਮੁਆਇਦਾ ਨਾਲੋ ਨਾਲ ਪਾਲਣ ਕੀਤੇ ਜਾਣ ਵਾਲੇ ਪ੍ਰਸਪਰਕ ਬਚਨਾਂ ਤੋਂ ਮਿਲ ਕੇ ਬਣਿਆ ਹੋਵੇ ਤਾਂ ਕਿਸੇ ਬਚਨਕਾਰ ਨੂੰ ਆਪਣਾ ਬਚਨ ਪਾਲਣ ਕਰਨ ਦੀ ਲੋੜ ਨਹੀਂ , ਜੇਕਰ ਬਚਨਦਾਰ ਆਪਣੇ ਪ੍ਰਸਪਰ ਬਚਨ ਦਾ ਪਾਲਣ ਕਰਨ ਲਈ ਤਿਆਰ ਅਤੇ ਰਜ਼ਾਮੰਦ ਨ ਹੋਵੇ। ਲੇਕਿਨ ਜਿਥੇ ਉਹ ਕ੍ਰਮ ਜਿਸ ਵਿਚ ਪ੍ਰਸਪਰਕ ਬਚਨ ਪਾਲਣ ਕੀਤੇ ਜਾਣੇ ਹਨ, ਮੁਆਇਦੇ ਦੁਆਰਾ ਸਪਸ਼ਟ ਹੋਵੇ, ਉਥੇ ਉਨ੍ਹਾਂ ਦਾ ਪਾਲਣ ਉਸ ਕ੍ਰਮ ਵਿਚ ਕੀਤਾ ਜਾਣਾ ਹੁੰਦਾ ਹੈ। ਜਿਥੇ ਇਸ ਤਰ੍ਹਾਂ ਦਾ ਕ੍ਰਮ ਸਪਸ਼ਟ ਰੂਪ ਵਿਚ ਨਿਸਚਿਤ ਨ ਕੀਤਾ ਗਿਆ ਹੋਵੇ, ਉਥੇ ਉਨ੍ਹਾਂ ਦਾ ਪਾਲਣ ਉਸ ਕ੍ਰਮ ਵਿਚ ਕੀਤਾ ਜਾਵੇਗਾ, ਜੋ ਉਸ ਵਿਹਾਰ ਦੀ ਪ੍ਰਕਿਰਤੀ ਲੋੜਦੀ ਹੈ।

       ਜਿਥੇ ਕਿਸੇ ਮੁਆਇਦੇ ਵਿਚ ਬਦਲ ਪ੍ਰਸਪਰ ਬਚਨ ਹੋਣ ਅਤੇ ਦੀ ਇਕ ਧਿਰ ਦੂਜੀ ਨੂੰ ਉਸ ਦੇ ਬਚਨ ਦਾ ਪਾਲਣ ਕਰਨ ਤੋਂ ਰੋਕੇ , ਤਾਂ ਉਹ ਮੁਆਇਦਾ ਰੋਕੀ ਗਈ ਧਿਰ ਦੀ ਦੀ ਮਰਜ਼ੀ ਤੇ ਸੁੰਨਕਰਣਯੋਗ ਹੋਵੇਗਾ ਅਤੇ ਰੋਕੀ ਗਈ ਧਿਰ ਮੁਆਇਦੇ ਨੂੰ ਅਪਾਲਣ ਕਾਰਨ ਉਠਾਏ ਹਾਨ ਲਈ ਰੋਕਣ ਵਾਲੀ ਧਿਰ ਤੋਂ ਮੁਆਵਜ਼ਾ ਲੈਣ ਦੀ ਹੱਕਦਾਰ ਹੋਵੇਗੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.