ਬਨਾਰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਨਾਰਸ [ਨਿਪੁ] ਉੱਤਰ ਪ੍ਰਦੇਸ਼ ਵਿੱਚ ਗੰਗਾ ਦੇ ਕਿਨਾਰੇ ਹਿੰਦੂਆਂ ਦਾ ਇੱਕ ਪ੍ਰਸਿੱਧ ਤੀਰਥ-ਸਥਾਨ, ਕਾਸ਼ੀ , ਵਾਰਾਨਸੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਨਾਰਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਨਾਰਸ: ਵੇਖੋ ‘ਕਾਸ਼ੀ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬਨਾਰਸ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਨਾਰਸ (ਸੰ.। ਸੰਸਕ੍ਰਿਤ ਵਾਰਾਣਸੀ* ਵਰ=ਸ੍ਰੇਸ਼ਟ+ਅਨਸ=ਜਲ। ੨. ਬਰਣ+ਅਸਿ=ਦੋ ਨਾਲੇ ਜੋ ਕਾਂਸ਼ੀ ਦੇ ਦੱਖਣ ਵਗਦੇ ਹਨ, ਇਨ੍ਹਾਂ ਤੋਂ ਹੀ ਕਾਂਸ਼ੀ ਦਾ ਨਾਮ ਬਨਾਰਸ ਹੈ) ਬਨਾਰਸ ਸ਼ਹਿਰ ਕਾਸ਼ੀ। ਭਾਵ ਵਿਚ ਦਸਮ ਦੁਆਰ। ਯਥਾ-‘ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਉਂ ਰੇ’। ਆਸੇ ਪਾਸੇ ਘਨਾ ਬ੍ਰਿਛ (ਤੁਲਸੀ) ਦੈਵੀ ਗੁਣ ਉਸ ਵਿਚ (ਬਾਰਾਣਸੀ) ਉੱਤਮ ਜਲ ਵਾਲਾ ਅੰਮ੍ਰਿਤ ਵਾਲਾ ਅੰਮ੍ਰਿਤ ਵਾਲਾ ਪਿੰਡ ਹੈ (ਦਸਮ ਦੁਆਰ) ਅਰਥ ਏਹ ਕਿ ਦਸਮ ਦੁਆਰ ਅੰਮ੍ਰਿਤ ਦਾ ਸ਼ਹਿਰ ਹੈ ਉਸਦੇ ਦੁਆਲੇ ਦੈਵੀ ਗੁਣਾਂ ਦੇ ਬ੍ਰਿਛ ਹਨ। ਮੁਰਾਦ ਇਹ ਕਿ ਦੈਵੀ ਗੁਣ ਪੈਦਾ ਹੋਇਆਂ ਓਥੇ ਪਹੁੰਚ ਹੋ ਸਕਦੀ ਹੈ।

----------

* ਕਈ ਲੋਕ ਇਸ ਦਾ ਅਰਥ ਬਰਸਾਨਾ ਗ੍ਰਾਮ ਕ੍ਰਿਸ਼ਨ ਦੀ ਰਾਸ ਪਾਵਣ ਵਾਲੀ ਜਗ੍ਹਾ ਦਾ ਕਰਨ ਦਾ ਜਤਨ ਕਰਦੇ ਹਨ। ਬਰਸਾਨੇ ਪਿੰਡ ਹੀ ਰਾਧਕਾ ਰਹਿੰਦੀ ਸੀ। ਪਰੰਤੂ ਜਾਪਦਾ ਹੈ ਕਿ ਕਬੀਰ ਜੀ ਅਪਣੇ ਮੁਰਸ਼ਿਦ -ਰਾਮਾਨੰਦ- ਜੀ ਦੇ ਬਨਾਰਸ ਨਿਵਾਸ ਵਲ ਇਸ਼ਾਰਾ ਕਰ ਰਹੇ ਹਨ। ਬਾਜੇ ਗ੍ਯਾਨੀ ‘ਬਨ+ਰਸ+ਗਾਉ’=‘ਬਣਿਆ ਹੈ ਰਸਮਯ ਗਾਉਂ’ ਅਰਥ ਕਰਨ ਦਾ ਜਤਨ ਬੀ ਕਰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.