ਬਰਗਾੜੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਰਗਾੜੀ (ਪਿੰਡ): ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਵਿਚ ਕੋਟਕਪੂਰਾ ਨਗਰ ਤੋਂ 15 ਕਿ.ਮੀ. ਦੱਖਣ-ਪੂਰਬ ਦੀ ਦਿਸ਼ਾ ਵਿਚ ਸਥਿਤ ਇਕ ਪਿੰਡ , ਜਿਥੇ ਦੀਨਾ ਪਿੰਡ ਤੋਂ ਕੋਟਕਪੂਰੇ ਨੂੰ ਜਾਂਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਦਿਨ ਨਿਵਾਸ ਕੀਤਾ ਸੀ। ਇਥੋਂ ਦੇ ਚੌਧਰੀ ਜੱਗੇ ਬਰਾੜ ਅਤੇ ਚੌਧਰੀ ਨੰਦ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਬਾਦ ਵਿਚ ਪਿੰਡ ਦੀ ਉਤਰੀ ਬਾਹੀ ਵਲ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਸਮਾਰਕ ਬਣਾਇਆ ਗਿਆ। ਪਹਿਲਾਂ ਇਸ ਦਾ ਨਾਂ ‘ਗੁਰੂਸਰ ’ ਸੀ, ਪਰ ਸੰਨ 1996 ਈ. ਵਿਚ ਨਵੀਂ ਇਮਾਰਤ ਦੇ ਬਣਨ ਉਪਰੰਤ ਇਸ ਨੂੰ ‘ਗੁਰਦੁਆਰਾ ਪਾਤਿਸ਼ਾਹੀ ਦਸਵੀਂ ’ ਕਿਹਾ ਜਾਣ ਲਗਿਆ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਇਥੇ ਹਰ ਸੰਗ੍ਰਾਂਦ ਨੂੰ ਉਚੇਚੇ ਦੀਵਾਨ ਸਜਦੇ ਹਨ, ਪਰ ਵਿਸਾਖੀ ਵਾਲੇ ਦਿਨ ਵੱਡਾ ਧਾਰਮਿਕ ਮੇਲਾ ਲਗਦਾ ਹੈ।
ਜੈਤੋ ਦੇ ਮੋਰਚੇ ਵੇਲੇ ਗੁਰਦੁਆਰਾ ਗੰਗਸਰ ਨੂੰ ਜਾਣ ਵਾਲੇ ਸ਼ਹੀਦੀ ਜੱਥੇ ਨੇ ਆਖਰੀ ਰਾਤ ਦਾ ਪੜਾ ਇਸ ਗੁਰਦੁਆਰੇ ਵਿਚ ਕੀਤਾ ਸੀ ਅਤੇ ਪਿੰਡ ਵਾਲਿਆਂ ਨੇ ਸ਼ਹੀਦੀ ਜੱਥੇ ਤੋਂ ਇਲਾਵਾ ਨਾਲ ਆਈ ਸੰਗਤ ਦੀ ਵੀ ਬਹੁਤ ਸੇਵਾ ਕੀਤੀ ਸੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First