ਬਾਂਦਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਾਂਦਰ (ਨਾਂ,ਪੁ) ਕਈ ਪੱਖਾਂ ਤੋਂ ਮਨੁੱਖੀ ਨਸਲ ਨਾਲ ਮਿਲਦਾ-ਜੁਲਦਾ ਅਤੇ ਰੁੱਖਾਂ ਤੇ ਰਹਿਣ ਵਾਲਾ ਚੌਪਾਇਆ ਜਾਨਵਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬਾਂਦਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਾਂਦਰ [ਨਾਂਪੁ] ਦਰਖ਼ਤਾਂ ਉੱਤੇ ਰਹਿਣ ਵਾਲ਼ਾ ਲੰਮੀ ਪੂਛ ਵਾਲ਼ਾ ਇੱਕ ਜੰਗਲੀ ਜਾਨਵਰ ਜੋ ਮਨੁੱਖਾਂ ਵਾਂਗ ਹੱਥਾਂ ਦੀ ਵਰਤੋਂ ਕਰਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਾਂਦਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਾਂਦਰ (ਪਿੰਡ): ਮੋਗਾ ਜ਼ਿਲ੍ਹਾ ਦੇ ਕੋਟਕਪੂਰੇ ਤੋਂ ਨਗਰ 22 ਕਿ.ਮੀ. ਦੱਖਣ-ਪੂਰਬ ਵਲ ਵਸਿਆ ਇਕ ਪਿੰਡ , ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਤੋਂ ਕੋਟਕਪੂਰੇ ਨੂੰ ਜਾਂਦਿਆਂ ਕੁਝ ਸਮੇਂ ਲਈ ਬਿਸਰਾਮ ਕੀਤਾ ਸੀ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਇਕ ਛੋਟਾ ਜਿਹਾ ਗੁਰੂ-ਧਾਮ ਬਣਾਇਆ ਗਿਆ ਸੀ। ਬਾਦ ਵਿਚ ਨਵੀਂ ਇਮਾਰਤ ਦੀ ਉਸਾਰੀ ਕਰਵਾਈ ਗਈ ਜਿਸ ਦਾ ਨਾਂ ‘ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸ ’ ਪ੍ਰਚਲਿਤ ਹੈ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਇਥੇ ਵਿਸਾਖੀ ਵਾਲੇ ਦਿਨ ਸਾਲਾਨਾ ਮੇਲਾ ਲਗਦਾ ਹੈ; ਲੋਹੜੀ ਦਾ ਤਿਉਹਾਰ ਵੀ ਵਿਸ਼ੇਸ਼ ਰੁਚੀ ਨਾਲ ਮੰਨਾਇਆ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First