ਬੂੜੀਆ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੂੜੀਆ (ਨਾਂ,ਪੁ) ਖਰਾਸ ਜਾਂ ਹਲਟ ਆਦਿ ਦੇ ਚੱਕਰ ਦਾ ਦੰਦਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬੂੜੀਆ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੂੜੀਆ [ਨਾਂਪੁ] ਹਲ਼ਟ ਦੀ ਗਰਾਰੀ ਦਾ ਦੰਦਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੂੜੀਆ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬੂੜੀਆ (ਨਗਰ): ਹਰਿਆਣੇ ਦੇ ਯਮਨਾਨਗਰ ਜ਼ਿਲ੍ਹੇ ਦੇ ਜਗਾਧਰੀ ਨਗਰ ਤੋਂ ਲਗਭਗ 5 ਕਿ.ਮੀ. ਪੂਰਬ ਵਾਲੇ ਪਾਸੇ ਵਸਿਆ ਇਕ ਪੁਰਾਣਾ ਨਗਰ ਜਿਸ ਨੂੰ ਭੰਗੀ ਮਿਸਲ ਦੇ ਯੁੱਧਵੀਰ ਸਰਦਾਰ ਨਾਨੂ ਸਿੰਘ ਨੇ ਜਿਤ ਕੇ ਸੰਨ 1764 ਈ. ਵਿਚ ਇਥੇ ਆਪਣੀ ਰਾਜਧਾਨੀ ਕਾਇਮ ਕੀਤੀ ਅਤੇ ਰਿਆਸਤ ਦਾ ਨਾਂ ਵੀ ‘ਬੂੜੀਆ’ ਪ੍ਰਚਲਿਤ ਕੀਤਾ। ਸ. ਨਾਨੂ ਸਿੰਘ ਤੋਂ ਬਾਦ ਸ. ਭਾਗ ਸਿੰਘ, ਸ. ਸ਼ੇਰ ਸਿੰਘ, ਸ. ਗੁਲਾਬ ਸਿੰਘ , ਸ. ਜੀਵਨ ਸਿੰਘ, ਸ. ਗਜੇਂਦ੍ਰ ਸਿੰਘ, ਸ. ਲਛਮਣ ਸਿੰਘ ਅਤੇ ਸ. ਰਤਨ ਅਮੋਲ ਸਿੰਘ ਇਸ ਰਿਆਸਤ ਦੇ ਰਈਸ ਬਣੇ। ਮਹਾਕਵੀ ਭਾਈ ਸੰਤੋਖ ਸਿੰਘ ਨੇ ‘ਨਾਨਕ ਪ੍ਰਕਾਸ਼’ ਨਾਂ ਦੀ ਆਪਣੀ ਰਚਨਾ ਦਾ ਲੇਖਨ-ਕਾਰਜ ਇਸੇ ਵਿਚ ਸੰਨ 1823 ਈ. (ਸੰ. 1880 ਬਿ.) ਵਿਚ ਪੂਰਾ ਕੀਤਾ— ਤਿਹ ਤੀਰ ਬੂੜੀਆ ਨਗਰ ਇਕ, ਕਵਿ ਨਿਕੇਤ ਲਖਿਯੋ ਤਹਾਂ। ਕਰ ਗ੍ਰੰਥ ਸਮਾਪਤਿ ਕੋ ਭਲੋ, ਗੁਰੁਜਸ ਜਿਸ ਮਹਿ ਸੁਠ ਮਹਾਂ।
ਗੁਰੂ ਤੇਗ ਬਹਾਦਰ ਜੀ ਆਪਣੀ ਪ੍ਰਚਾਰ ਯਾਤ੍ਰਾ ਦੌਰਾਨ ਇਕ ਵਾਰ ਇਸ ਨਗਰ ਵਿਚ ਆਏ। ਜਿਸ ਸਥਾਨ ਉਤੇ ਗੁਰੂ ਜੀ ਬੈਠੇ ਸਨ, ਉਥੇ ਪਹਿਲਾਂ ਮੰਜੀ ਸਾਹਿਬ ਬਣਾਇਆ ਗਿਆ। ਸੰਨ 1920 ਈ. ਵਿਚ ਇਸ ਰਿਆਸਤ ਦੀ ਇਕ ਸਰਦਾਰਨੀ ਮਾਈ ਹੁਕਮ ਕੌਰ ਢਿਲਵਾਂ ਵਾਲੀ ਨੇ ਮੰਜੀ ਸਾਹਿਬ ਦੀ ਥਾਂ ਨਵੀਂ ਇਮਾਰਤ ਬਣਵਾਈ। ਇਸ ਗੁਰੂ-ਧਾਮ ਦੀ ਵਿਵਸਥਾ ਬੂੜੀਆ ਦੇ ਰਈਸ ਖ਼ੁਦ ਕਰਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First