ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਉਣੱਤੀਵਾਂ ਅੱਖਰ , ਭੱਭਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਪੈਂਤੀ ਦਾ ਉਨੱਤੀਵਾਂ ਅੱਖਰ ਛਬੀਵਾਂ ਵ੍ਯੰਜਨ ਤੇ ਪਵਰਗ ਦਾ ਚਉਥਾ ਅੱਖਰ ਹੈ। ਸੰਸਕ੍ਰਿਤ ਵਿਚ ਇਸਦੇ ਟਾਕਰੇ ਦੇ ਅੱਖਰ ਦਾ ਰੂਪ -Hk- ਹੈ। ਪਰ ਬਦੇਸ਼ੀ ਭਾਸ਼ਾ ਵਾਲੇ ਇਸ ਨੂੰ -ਬ+ਹ- ਨਾਲ ਲਿਖਦੇ ਹਨ।

            ਪੰਜਾਬੀ ਵਿਚ ਅੰਨਭਾਸ਼ਾ ਦੇ ਪਦ ਜੋ ਉਨ੍ਹਾਂ ਦੀ ਬੋਲੀ ਵਿਚ -ਬ, ਹ- ਨਾਲ ਲਿਖੇ ਜਾਣ ਤੇ ਉਚਾਰਣ ਬੀ ਬੱਬੇ ਹਾਹੇ ਦਾ ਸਪਸ਼ਟ ਵੱਖੋ ਵੱਖ ਹੋਵੇ, ਉਹ ਪੰਜਾਬੀ ਬੋਲ ਚਾਲ ਵਿਚ ਆ ਕੇ ਕਈ ਵੇਰ ਭੱਭੇ ਵਾਂਙੂ ਬੋਲੇ ਜਾਂਦੇ ਹਨ। ਜਿਵੇਂ ਫ਼ਾਰਸੀ ਦਾ ਬਹਿਸ਼ਤ ਪਦ ਪੰਜਾਬੀ ਭਿਸ਼ਤ ਬੋਲਦੇ ਹਨ (ਦੇਖੋ, ‘ਭਿਸਤੁ’)।

            ਸੰਸਕ੍ਰਿਤ ਦਾ -ਭ- ਕਈ ਵੇਰੀ ਪੰਜਾਬੀ ਵਿਚ -ਪ- ਨਾਲ ਬਦਲ ਜਾਂਦਾ ਹੈ। ਯਥਾ-‘ਗਰਧਪ ਵਾਂਗੂ ਲਾਹੇ ਪੇਟਿ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21786, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਭ : ਗੁਰਮੁਖੀ  ਵਰਣਮਾਲਾ ਦਾ 29ਵਾਂ ਅੱਖਰ ਹੈ। ਗੁਰੂ ਨਾਨਕ ਕਾਲ ਤੋਂ ਇਸ ਦਾ ਉਚਾਰਣ ਭਭਾ ਨਿਸ਼ਚਿਤ ਹੋ ਚੁਕਿਆ ਹੈ। ਰਾਗ ਆਸਾ ਵਿਚ ਲਿਖੀ ਬਾਣੀ ‘ਪੱਟੀ’ ਅਨੁਸਾਰ 

  ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ ਕਉ ਭਉ ਪਇਆ ‖

   ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ‖

                                           (ਗੁਰੂ ਗ੍ਰੰਥ ਸਾਹਿਬ ਪੰਨਾ 434)

‘ਭ’ ਅੱਖਰ ਦਾ ਉਚਾਰਣ ਹੋਠਾਂ ਦੁਆਰਾ ਹੁੰਦਾ ਹੈ। ਪੰਜਾਬੀ ਵਿਚ ਇਹ ‘ਬ’ ਅੱਖਰ ਦੀ ਥਾਂ ਵੀ ਵਰਤਿਆ ਜਾਂਦਾ ਹੈ ਜਿਵੇਂ ਸਰਬ ਦੀ ਥਾਂ ਸਭ। ਲਿਪੀਆਂ ਦੇ ਇਤਿਹਾਸਕ ਵਿਕਾਸ ਅਨੁਸਾਰ ‘ਭ’ ਸ਼ਾਰਦਾ ਲਿਪੀ ਦਾ ਵਿਕਸਤ ਰੂਪ ਹੈ ਅਤੇ ਟਾਕਰੀ ਲਿਪੀ ਨਾਲ ਸਮਾਨਤਾ ਰਖਦਾ ਹੈ। ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ ‘ਭ’ ਨਾਦ-ਰਹਿਤ, ਹੋਠੀ ਧੁਨੀ ਹੈ। ਧੁਨੀ ਵਿਗਿਆਨ ਅਨੁਸਾਰ ਇਹ ਸੁਰਾਤਮਕ ਨਾਦੀ ਹੋਠੀ ਧੁਨੀ ਹੈ। ਇਸ ਦੀ ਬਣਾਵਟ ਸ਼ਾਰਦਾ ਅਤੇ ਟਾਕਰੀ ਲਿਪੀਆਂ ਸਮੇਂ ਬਣੀ। ਏਕਾਦਸੀ ਮਹਾਤਮ ਅਤੇ ਪਦਮਾਵਤ ਵਿਚ ਇਸ ਲਈ ‘ਭ’ ਦਾ ਅਜੋਕਾ ਰੂਪ ਹੀ ਮਿਲਦਾ ਹੈ। 

‘ਭ’ ਅੱਖਰ ਦਾ ਇਤਿਹਾਸਕ ਵਿਕਾਸ ਵੱਖ-ਵੱਖ ਸਮੇਂ ਨਿਰੰਤਰ ਗੀਤਸ਼ੀਲ ਰਿਹਾ ਤੇ ਇਸ ਨੇ ਹੌਲੀ ਹੌਲੀ ਗੁਰਮੁਖੀ ਲਿਪੀ ਦੇ ਅਜੋਕੇ ‘ਭ’ ਦੀ ਸ਼ਕਲ ਗ੍ਰਹਿਣ ਕੀਤੀ। 

‘ਭ’ ਅੱਖਰ ਨਾਲ ਸਾਰੀਆਂ ਹੀ ਲਗਾਂ ਮਾਤਰਾਂ ਲੱਗ ਜਾਂਦੀਆਂ ਹਨ ਜਿਵੇਂ ਭਾ, ਭਿ, ਭੀ, ਭੁ, ਭੂ, ਭੇ, ਭੋ, ਭੌ, ਭੱ, ਭੰ, ਭਾਂ।

ਵਿਸ਼ੇਸ਼– ‘ਭ’ ਸੰਸਕ੍ਰਿਤ ਦੀ ਸੰਗਿਆ ਅਨੁਸਾਰ ਪ੍ਰਕਾਸ਼, ਨੱਛਰ, ਭਾਗ, ਭੋਗ, ਭਰਮ, ਸ਼ੁਕਰ ਅਚਾਰੀਆ, ਪਹਾੜ ਅਤੇ ਭਗਣ (ਗਣ-ਛੰਦ-ਵਿਧਾਨ ਅਨੁਸਾਰ) ਦਾ ਸੰਖੇਪ ਵੀ ਅਰਥਵਾਨ ਕਰਦਾ ਹੈ। ਭਗਣ ਛੰਦ ਇਕ ਗੁਰੂ ਅਤੇ ਦੋ ਲਘੂ (SSI) ਹੁੰਦਾ ਹੈ।


ਲੇਖਕ : -ਡਾ. ਈਸ਼ਰ ਸਿੰਘ ਤਾਘ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14633, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-09-12-18-09, ਹਵਾਲੇ/ਟਿੱਪਣੀਆਂ: ਹ. ਪੁ. –ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ-ਪੋਥੀ ਪਹਿਲੀ. ਮ. ਕੋ : ਸਵਾਲ ਲਿਪੀ ਦਾ-ਡਾ. ਪ੍ਰੇਮ ਪ੍ਰਕਾਸ਼ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.