ਭਗਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਗਤ (ਨਾਂ,ਪੁ) ਸ਼ਰਧਾ ਪੂਰਵਕ ਭਜਨ-ਬੰਦਗੀ ਕਰਨ ਵਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13481, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭਗਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਗਤ [ਨਾਂਪੁ] ਪਰਮਾਤਮਾ ਦੀ ਬੰਦਗੀ ਕਰਨ ਵਾਲ਼ਾ , ਨਾਮ ਜਪਣ ਵਾਲ਼ਾ ਮਨੁੱਖ; ਸੰਤ , ਮਹਾਤਮਾ [ਵਿਸ਼ੇ] ਬਹੁਤ ਸ਼ਰੀਫ਼, ਸਾਊ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਗਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭਗਤ: ਇਸ਼ਟ-ਦੇਵ ਦਾ ਭਜਨ ਜਾਂ ਉਪਾਸਨਾ ਕਰਨ ਵਾਲੇ ਸਾਧਕ ਨੂੰ ‘ਭਗਤ’ ਕਿਹਾ ਜਾਂਦਾ ਹੈ। ‘ਭਗਵਦ- ਗੀਤਾ’ (3/16) ਵਿਚ ਚਾਰ ਪ੍ਰਕਾਰ ਦੇ ਭਗਤਾਂ ਦਾ ਉੱਲੇਖ ਹੈ—ਆਰਤ, ਜਿਗਿਆਸੂ, ਅਰਥਾਰਥੀ ਅਤੇ ਗਿਆਨੀ। ਇਨ੍ਹਾਂ ਚੌਹਾਂ ਵਿਚੋਂ ‘ਗਿਆਨੀ’ ਨੂੰ ਸ੍ਰੇਸ਼ਠ ਮੰਨਿਆ ਗਿਆ ਹੈ। ਉਹ ਸਦਾ ਨਿਸ਼ਕਾਮ ਭਗਤੀ ਕਰਦਾ ਹੈ। ‘ਆਰਤ’ ਭਗਤ ਭਗਵਾਨ ਦਾ ਭਰੋਸਾ ਕਰਦਾ ਹੋਇਆ ਭਜਨ ਕਰਦਾ ਹੈ। ‘ਜਿਗਿਆਸੂ’ ਭਗਤ ਸੰਸਾਰਿਕ ਪ੍ਰਪੰਚ ਤੋਂ ਮੁਕਤੀ ਪ੍ਰਾਪਤ ਕਰਨ ਲਈ ਭਗਵਾਨ ਦੀ ਭਗਤੀ ਕਰਦਾ ਹੈ। ‘ਅਰਥਾਰਥੀ’ ਧਨ ਦੀ ਪ੍ਰਾਪਤੀ ਲਈ ਭਗਤੀ ਵਿਚ ਲੀਨ ਹੁੰਦਾ ਹੈ। ਸਪੱਸ਼ਟ ਹੈ ਕਿ ਪਹਿਲੇ ਤਿੰਨ ਪ੍ਰਕਾਰ ਦੇ ਭਗਤ ਸੰਸਾਰਿਕਤਾ ਤੋਂ ਉੱਚੇ ਨਹੀਂ ਉਠ ਸਕਦੇ ਅਤੇ ਚੌਥੀ ਕਿਸਮ ਦਾ ਭਗਤ ਨਿਸ਼ਕਾਮ ਅਵਸਥਾ ਵਿਚ ਬਾਕੀਆਂ ਨਾਲੋਂ ਆਪਣੇ ਆਪ ਨੂੰ ਅਗੇ ਲੈ ਜਾਂਦਾ ਹੋਇਆ ਸ੍ਰੇਸ਼ਠ ਸਾਧਕਾਂ ਵਿਚ ਸ਼ਾਮਲ ਹੁੰਦਾ ਹੈ।

ਗੁਰਬਾਣੀ ਵਿਚ ਭਗਤ ਦੇ ਜੋ ਲੱਛਣ ਦਸੇ ਗਏ ਹਨ, ਉਹ ਭਗਤ ਦੇ ਪੌਰਾਣਿਕ ਜਾਂ ਗੀਤਾ ਵਾਲੇ ਅਰਥਾਂ ਅਤੇ ਲੱਛਣਾਂ ਨਾਲ ਮੇਲ ਨਹੀਂ ਖਾਂਦੇ। ਇਸ ਲਈ ਕੁਝ ਅਧਿਕ ਵਿਚਾਰ ਕਰਨਾ ਉਚਿਤ ਹੋਵੇਗਾ।

ਗੁਰੂ ਗ੍ਰੰਥ ਸਾਹਿਬ ਵਿਚ ਕਿਹਾ ਗਿਆ ਹੈ—(1) ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮ ਹਰਿ ਰਾਤਾ (ਗੁ.ਗ੍ਰੰ.574); (2) ਸੇਈ ਭਗਤ ਜਿ ਸਾਚੇ ਭਾਣੇ (ਗੁ.ਗ੍ਰੰ.677); (3) ਸੇਈ ਭਗਤ ਜਿਨ ਸਚਿ ਚਿਤੁ ਲਾਇਆ। (ਗੁ.ਗ੍ਰੰ.1342); (4) ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ (ਗੁ.ਗ੍ਰੰ.918)।

ਇਨ੍ਹਾਂ ਕਥਨਾਂ ਦੇ ਆਧਾਰ’ਤੇ ਭਗਤ ਉਹ ਮਹਾਨ ਵਿਅਕਤੀ ਸਿੱਧ ਹੁੰਦਾ ਹੈ ਜੋ ਸਮਦਰਸੀ ਹੋਵੇ, ਹਰਿ-ਨਾਮ ਵਿਚ ਲੀਨ ਹੋਵੇ, ਵਿਸ਼ੇ-ਵਾਸਨਾਵਾਂ ਦੇ ਪ੍ਰਭਾਵ ਤੋਂ ਮੁਕਤ ਹੋਵੇ। ਇਨ੍ਹਾਂ ਲੱਛਣਾਂ ਦਾ ਜੇ ਮੁਕਾਬਲਾ ਸਾਧ, ਸੰਤ , ਬ੍ਰਹਮ- ਗਿਆਨੀ ਆਦਿ ਨਾਲ ਕਰੀਏ ਤਾਂ ਦੂਰ ਤਕ ਸਮਾਨਤਾ ਨਜ਼ਰ ਆਉਂਦੀ ਹੈ। ਬਾਬਾ ਫ਼ਰੀਦ ਨੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਹੈ—ਮਤਿ ਹੋਦੀ ਹੋਇ ਇਆਣਾ ਤਾਣ ਹੋਦੇ ਹੋਇ ਨਿਤਾਣਾ ਅਣਹੋਦੇ ਆਪੁ ਵੰਡਾਏ ਕੋ ਐਸਾ ਭਗਤੁ ਸਦਾਏ (ਗੁ.ਗ੍ਰੰ.1384)।

ਗੁਰਮਤਿ ਭਗਤੀ ਵਿਚ ਭਗਤ ਹੀ ਕੇਂਦਰੀ ਨੁਕਤਾ ਹੈ ਜਿਸ ਦੇ ਦੁਆਲੇ ਭਗਤੀ ਦੀ ਪ੍ਰਕ੍ਰਿਆ ਸੰਪੰਨ ਹੁੰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਭਗਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਗਤ (ਸੰ.। ਸੰਸਕ੍ਰਿਤ ਭਕ੍ਤ। ਭਜੑ=ਸੇਵਾ ਕਰਨੀ। ਪੰਜਾਬੀ ਭਗਤ) ਸੇਵਕ। ਪ੍ਰੇਮੀ ਜੋ ਪ੍ਰੀਤਮ ਪ੍ਰਾਇਣ ਹੋਵੇ। ਜੋ ਆਪਣਾ ਸਭ ਕੁਛ ਪਰਮੇਸ਼ਰ ਨੂੰ ਅਰਪੇ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.