ਭੀਤ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bhit (ਭੀਅਤ) ਭੀਤ: ਪਾਕਿਸਤਾਨ ਵਿੱਚ ਪਾਈ ਜਾਂਦੀ ਰੇਤਲੀ ਪਹਾੜੀ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਭੀਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਭੀਤ (ਸੰ.। ਸੰਸਕ੍ਰਿਤ ਭਿਤ੍ਤਿ। ਹਿੰਦੀ ਭੀਤ) ੧. ਕੰਧ। ਯਥਾ-‘ਬਾਰੂ ਭੀਤਿ ਬਨਾਈ ਰਚਿ ਪਚਿ’।
੨. (ਪਹਾੜੀ ਬੋਲੀ) ਬੂਹੇ , ਤਖਤੇ। ਯਥਾ-‘ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ’। ਭਾਵ ਇਸ ਸਰੀਰ ਵਿਚ ਨੌਂ ਦਰਵਾਜੇ ਹਨ ਪਰ ਬੂਹਿਆਂ ਤੋਂ ਬਿਨਾ। ਵਾਯੂ (ਪ੍ਰਾਣਾਂ) ਰੂਪੀ ਥੰਮਾ ਹੈ।
੩. (ਸੰਸਕ੍ਰਿਤ ਭੀਤ) ਡਰ ਵਾਲੇ। ਯਥਾ-‘ਭੈ ਭੀਤ ਦੂਤਹ’। ਕਾਮਾਦਿ ਭੈਦਾਇਕ ਦੂਤ ।
੪. (ਪੰਜਾਬੀ ਭਿਤੀ ਦਾ ਦੂਸਰਾ ਰੂਪ-ਭੀਤ ਦੇਖੋ , ਭਿਤਿ ੧.) ਚੋਗਾ , ਪਦਾਰਥ। ਯਥਾ-‘ਨਾਮੁ ਬਿਸਾਰਿ ਗਿਰੈ ਦੇਖੁ ਭੀਤਿ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First