ਭੈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੈ [ਨਾਂਪੁ] ਡਰ, ਸਹਿਮ, ਖੌਫ਼, ਖ਼ਤਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21920, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਭੈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਭੈ (ਸੰ.। ਸੰਸਕ੍ਰਿਤ ਭਯ। ਪੰਜਾਬੀ ਭਯ, ਭੈ, ਭਉ) ੧. ਡਰ , ਖ਼ੌਫ਼। ਯਥਾ-‘ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ’।
ਦੇਖੋ, ‘ਭੈ ਤਨਿ ਅਗਨਿ ਭਖੈ ਭੈ ਨਾਲਿ’,‘ਭੈ ਭਾਇ’
੨. (ਕ੍ਰਿ.। ਸੰਸਕ੍ਰਿਤ ਧਾਤੂ ਭੂ=ਹੋਣਾ (ਭਵਤਿ)। ਪੁਰਾਤਨ ਪੰਜਾਬੀ ਕ੍ਰਿਆ ਭੌਣਾ, ਭੈਣਾ। ਇਸੇ ਤੋਂ ਭਇਆ, ਭੈ, ਭੋ , ਭਈ, ਭਏ , ਭਇਓ ਆਦਿ ਬਣੇ ਹਨ) ਭਇਆ, ਹੋਇਆ। ਯਥਾ-‘ਭੈ ਭਉ ਰਾਖਿਆ ਭਾਇ ਸਵਾਰਿ’। ਜਿਨ੍ਹਾਂ ਨੂੰ ਪਰਮੇਸਰ ਦਾ ਡਰ ਭਇਆ (ਪ੍ਰਾਪਤ ਹੋਇਆ) ਹੈ ਤਿਨ੍ਹਾਂ ਪ੍ਰੇਮ ਨੂੰ ਸਵਾਰ ਕਰ ਹਿਰਦੇ ਵਿਚ ਰੱਖਿਆ ਹੈ। ਤਥਾ-‘ਭੈ ਭੈ ਤ੍ਰਾਸ ਭਏ ਹੈ ਨਿਰਮਲ ’। ਭੈਦਾਇਕ (ਜਮਾਦਿਕਾਂ ਦੇ) ਡਰ (ਜਿਨ੍ਹਾਂ ਦੇ ਨਵਿਰਤ) ਹੋਏ ਹਨ ਤੇ (ਮਨ ਕਰ) ਜੋ ਨਿਰਮਲ ਹੋਏ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First