ਭੱਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੱਲਾ 1 [ਨਾਂਪੁ] ਮੂੰਗੀ ਜਾਂ ਮਾਂਹ ਦੀ ਪੀਠੀ ਨੂੰ ਘਿਓ ਵਿੱਚ ਤਲ਼ ਕੇ ਬਣਾਇਆ ਇੱਕ ਵੜਾ ਜਿਸ ਨੂੰ ਦਹੀਂ ਪਾ ਕੇ ਖਾਇਆ ਜਾਂਦਾ ਹੈ 2 [ਨਾਂਪੁ] ਖੱਤਰੀਆਂ ਦੀ ਇੱਕ ਗੋਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18880, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਭੱਲਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭੱਲਾ (ਉਪ-ਜਾਤਿ): ਪੰਜਾਬ ਦੇ ਖਤ੍ਰੀਆਂ ਦੀ ਇਕ ਉਪ- ਜਾਤਿ ਜਿਸ ਦਾ ਸੰਬੰਧ ਉੱਚੇ ਵਰਗ ਦੀ ਸ਼ਰੀਣ ਜਾਤਿ ਨਾਲ ਹੈ। ਗੁਰੂ ਅਮਰਦਾਸ ਜੀ ਇਸੇ ਉਪ-ਜਾਤਿ ਵਿਚੋਂ ਸਨ। ਇਸ ਉਪ-ਜਾਤਿ ਵਾਲੇ ਅਧਿਕਤਰ ਬਾਰੀ ਦੁਆਬ ਵਿਚ ਮਿਲਦੇ ਹਨ। ਗੁਰੂ ਜੀ ਨਾਲ ਸੰਬੰਧਿਤ ਹੋਣ ਕਾਰਣ ਇਸ ਜਾਤਿ ਦੇ ਲੋਕਾਂ ਨੂੰ ਆਦਰ ਨਾਲ ‘ਬਾਵਾ’ ਵੀ ਕਿਹਾ ਜਾਂਦਾ ਹੈ। ਭੱਲਾ ਜਾਤਿ ਦੇ ਪਿਛੋਕੜ ਬਾਰੇ ਹੁਣ ਕੋਈ ਤੱਥ ਉਪਲਬਧ ਨਹੀਂ ਹੈ। ਕਹਿੰਦੇ ਹਨ ਕਿ ਇਸ ਉਪਜਾਤਿ ਦਾ ਪੂਰਵਜ ਬਹੁਤ ਹੀ ਉਤਮ ਵਿਚਾਰਾਂ ਵਾਲਾ ਨੇਕ ਦਿਲ ਪੁਰਸ਼ ਸੀ , ਜਿਸ ਕਰਕੇ ਆਮ ਲੋਕ ਉਸ ਨੂੰ ‘ਭੱਲਾ ਪੁਰਸ਼’ ਕਹਿੰਦੇ ਸਨ। ਕਾਲਾਂਤਰ ਵਿਚ ਉਸ ਦੇ ਬੰਸ ਨਾਲ ‘ਭੱਲਾ’ ਅੱਲ ਪ੍ਰਚਲਿਤ ਹੋ ਗਈ। ਵੇਖੇ ‘ਖਤ੍ਰੀ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਭੱਲਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਭੱਲਾ : ਖੱਤਰੀਆਂ ਦੀ ਇਕ ਉਪ-ਜਾਤੀ ਹੈ। ਇਸ ਸ਼ਬਦ ਦਾ ਮੂਲ ‘ਭੱਲ’ ਦੱਸਦੇ ਹਨ ਜਿਸ ਦਾ ਅਰਥ ਭਾਲਾ ਜਾਂ ਬਰਛਾ ਹੈ। ਇਸ ਬੰਸ ਦੇ ਵਡੇਰੇ ਭਾਲੇ ਦਾ ਵਾਰ ਨਿਪੁੰਨਤਾ ਨਾਲ ਕਰਦੇ ਸਨ ਜਿਸ ਤੋਂ ਇਹ ਭੱਲਾ ਜਾਂ ਭੱਲ ਪ੍ਰਸਿੱਧ ਹੋਏ।
ਪਰਸਰਾਮ ਨੇ ਜਦੋਂ ਖੱਤਰੀਆਂ ਦਾ ਵਿਨਾਸ਼ ਕੀਤਾ ਤਾਂ ਇਕ ਦਲਿਤ ਨੇ ਇਨ੍ਹਾਂ ਦੇ ਵਡੇਰੇ ਦੀ ਰੱਖਿਆ ਕੀਤੀ ਜਿਸ ਕਾਰਨ ਇਹ ਵਿਆਹ ਦੀਆਂ ਰੀਤਾਂ ਰਸਮਾਂ ਸਮੇਂ ਇਕ ਦਲਿਤ ਨੂੰ ਹਾਜ਼ਰ ਰੱਖਦੇ ਹਨ।
ਭੱਲਿਆਂ ਦੀ ਕੁੱਲ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਬਾਬਾ ਤੇਜ ਭਾਨ ਦੇ ਘਰ ਅਵਤਾਰ ਧਾਰਿਆ ਅਤੇ ਇਸ ਕੁਲ ਦੇ ਭੱਲਿਆਂ ਨੂੰ ‘ਬਾਵਾ ਭੱਲਾ’ ਕਿਹਾ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-10-53-25, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਗ. ਟ੍ਰਾ. ਕਾ.; ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First