ਮਹਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮਹਲ (ਸੰ. ਅ਼ਰਬੀ ਮਹੱਲ= ੧. ਮਕਾਨ , ਮੰਦਰ। ੨. ਇਲਾਕਾ, ੩. ਮੌਕਿਆ। ੪. ਕਦਰ)
੧. ਅਟਾਰੀ , ਮੰਦਰ ਮਕਾਨ। ਯਥਾ-‘ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ’।
੨. ਭਾਵ ਦਸਮ ਦੁਆਰ , ਸਰੂਪ, ਨਿਜਸਥਾਨ। ਯਥਾ-‘ਤਾ ਸੁਖ ਲਹਹਿ ਮਹਲ’। ਤਥਾ-‘ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ’।
੩. ਸਰੀਰ। ਯਥਾ-‘ਏਕ ਮਹਲਿ ਖਲੁ ਹੋਤਾ’।
੪. ਪਦ , ਦਰਜਾ। ਯਥਾ-‘ਟਹਲ ਮਹਲ ਤਾ ਕਉ ਮਿਲੈ’।
੫. (ਮਹੋ ਉਤਸਵੇ ਲਾਤਿਤਿ ਦਦਾਤਿ, ਮਹਲਾਪਿ=ਜੋ ਉਤਸਵ ਨੂੰ ਦੇਵੇ। ੨. ਮਹਸ੍ਯੇਤਸਵਸ੍ਯਇਲਾ ਭੁਮਿਰਿਤਿ ਵਿਗ੍ਰਹਹੇ ਮਹੇਲਾ=ਜੋ ਉਤਸਵ ਦੀ ਭੂਮੀ ਹੋਵੇ) ਇਸਤ੍ਰੀ*, ਵਹੁਟੀ। ਯਥਾ-‘ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ’।
ਦੇਖੋ , ‘ਮਹਲਾ ’ ਤੇ ‘ਮੜਵੜੀ’
----------
* ਅ਼ਰਬੀ -ਮਹਲਤ- ਮੰਜ਼ਲ, ਮਹੱਲ। ਇਸ ਤੋਂ ਜਗਤ ਦੀ ਰਚਨਾ ਬੀ ਲੈਂਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14367, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First