ਮਾਈਕਰੋਸਾਫਟ ਵਿੰਡੋਜ਼ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Microsoft Windows
ਮਾਈਕਰੋਸਾਫਟ ਵਿੰਡੋਜ਼ ਇਕ ਓਪਰੇਟਿੰਗ ਸਿਸਟਮ ਹੈ। ਇਹ ਇਕ ਅਜਿਹਾ ਸ਼ਕਤੀਸ਼ਾਲੀ ਪਲੇਟਫਾਰਮ ਹੈ ਜਿਸ ਉੱਤੇ ਬਹੁਤ ਸਾਰੀਆਂ ਐਪਲੀਕੇਸ਼ਨਾਂ ਅਤੇ ਡੌਸ (DOS) ਕਮਾਂਡਾਂ ਦਾ ਪਾਲਨ ਕੀਤਾ ਜਾਂਦਾ ਹੈ। ਡੌਸ ਵਿੱਚ ਕੋਈ ਕੰਮ ਕਰਵਾਉਣ ਸਮੇਂ ਸਾਨੂੰ ਲੰਬੀਆਂ-ਲੰਬੀਆਂ ਕਮਾਂਡਾਂ ਟਾਈਪ ਕਰਕੇ ਦੇਣੀਆਂ ਪੈਂਦੀਆਂ ਹਨ, ਪਰ ਵਿੰਡੋਜ਼ ਵਿੱਚ ਕੰਮ ਕਰਨਾ ਕਾਫ਼ੀ ਸੌਖਾ ਹੁੰਦਾ ਹੈ। ਵਿੰਡੋਜ਼ ਉੱਤੇ ਇਕ ਅਨਜਾਣ ਵਿਅਕਤੀ ਬੜੀ ਅਸਾਨੀ ਨਾਲ ਕੰਮ ਕਰ ਸਕਦਾ ਹੈ।
8.1 ਵਿੰਡੋਜ਼ ਦੇ ਸੰਸਕਰਨ (Versions of Windows)
ਸ਼ਬਦ 'ਵਿੰਡੋਜ਼', ਵਿੰਡੋਜ਼ ਦੇ ਸਾਰੇ ਸੰਸਕਰਨਾਂ (Versions) ਲਈ ਵਰਤਿਆ ਜਾਂਦਾ ਹੈ। ਵਿੰਡੋਜ਼ ਦੇ ਵੱਖ-ਵੱਖ ਸੰਸਕਰਨਾਂ ਦੀ ਸੂਚੀ ਹੇਠਾਂ ਲਿਖੇ ਅਨੁਸਾਰ ਹੈ:
· ਵਿੰਡੋਜ਼-1.0
· ਵਿੰਡੋਜ਼-2.0
· ਵਿੰਡੋਜ਼-3.0
· ਵਿੰਡੋਜ਼-3.1
· ਵਿੰਡੋਜ਼-3.11
· ਵਿੰਡੋਜ਼-3.3
· ਵਿੰਡੋਜ਼-95
· ਵਿੰਡੋਜ਼-97
· ਵਿੰਡੋਜ਼-98
· ਵਿੰਡੋਜ਼-ਐਮਈ (Me)
· ਵਿੰਡੋਜ਼-ਐਨਟੀ (NT)
· ਵਿੰਡੋਜ਼-2000
· ਵਿੰਡੋਜ਼-2003
· ਵਿੰਡੋਜ਼-ਐਕਸਪੀ (XP)
· ਵਿੰਡੋਜ਼-ਵਿਸਟਾ
· ਵਿੰਡੋਜ਼-7
· ਵਿੰਡੋਜ਼-8
ਵਿੰਡੋਜ਼-3.0 ਇਕ ਓਪਰੇਟਿੰਗ ਸਿਸਟਮ ਦੀ ਤਰ੍ਹਾਂ ਕੰਮ ਕਰਦਾ ਸੀ ਪਰ ਇਸ ਵਿੱਚ ਕਮੀ ਇਹ ਸੀ ਕਿ ਇਹ ਕੰਪਿਊਟਰ ਨੂੰ ਬੂਟ (Boot) ਨਹੀਂ ਕਰ ਸਕਦਾ ਸੀ। ਇਹੀ ਕਾਰਨ ਹੈ ਕਿ ਇਸ ਸੰਸਕਰਨ ਨੂੰ ਵਰਤਣ ਤੋਂ ਪਹਿਲਾਂ ਕੰਪਿਊਟਰ ਵਿੱਚ ਡੌਸ ਭਰੀ ਜਾਂਦੀ ਸੀ।
ਵਿੰਡੋਜ਼-95, ਵਿੰਡੋਜ਼-97, ਵਿੰਡੋਜ਼-98 ਅਤੇ ਵਿੰਡੋਜ਼-2000 ਸੰਪੂਰਨ ਰੂਪ ਵਿੱਚ ਓਪਰੇਟਿੰਗ ਸਿਸਟਮ ਦਾ ਰੁਤਬਾ ਰੱਖਦੇ ਹਨ। ਇਹਨਾਂ ਵਿੱਚ ਵਿੰਡੋਜ਼ ਦੇ ਪੁਰਾਣੇ ਸੰਸਕਰਨਾਂ ਦੇ ਮੁਕਾਬਲੇ ਵਧੇਰੇ ਵਿਸ਼ੇਸ਼ਤਾਵਾਂ ਹਨ ਤੇ ਇਹ ਕੰਪਿਊਟਰ ਉੱਤੇ ਆਤਮ-ਨਿਰਭਰ ਰੂਪ ਵਿੱਚ ਇੰਸਟਾਲ ਕੀਤੇ ਜਾ ਸਕਦੇ ਹਨ।
ਵਿੰਡੋਜ਼-NT ਇਕ ਸ਼ਕਤੀਸ਼ਾਲੀ ਜੀਯੂਆਈ ਅਰਥਾਤ ਗ੍ਰਾਫਿਕਸ ਯੂਜ਼ਰ ਇੰਟਰਫੇਸ (GUI) ਵਿਸ਼ੇਸ਼ਤਾਵਾਂ ਵਾਲਾ ਓਪਰੇਟਿੰਗ ਸਿਸਟਮ ਹੈ। ਇਸ ਵਿੱਚ ਨੈੱਟਵਰਕਿੰਗ ਦੀਆਂ ਸੁਵਿਧਾਵਾਂ ਵੀ ਉਪਲਬਧ ਹਨ। ਇਸ ਮਗਰੋਂ ਵਿੰਡੋਜ਼ ਦੇ ਅਨੇਕਾਂ ਸੰਸਕਰਨ ਆ ਚੁੱਕੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First