ਮਾਲਕੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾਲਕੀ [ਨਾਂਇ] ਮਾਲਕ ਹੋਣ ਦਾ ਹੱਕ , ਮਲਕੀਅਤ, ਮਾਲਕਪੁਣਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਾਲਕੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Ownership_ਮਾਲਕੀ: ਕਿਸੇ ਚੀਜ਼ ਦੀ ਮਾਲਕੀ ਉਸ ਚੀਜ਼ ਤੇ ਕਈ ਸਾਰੇ ਅਧਿਕਾਰਾਂ ਦਾ ਸਮੂਹ ਹੈ। ਮਾਲਕ ਉਸ ਚੀਜ਼ ਨੂੰ ਜਿਵੇਂ ਚਾਹੇ ਵਰਤ ਸਕਦਾ ਹੈ, ਉਸ ਦਾ ਨਿਪਟਾਰਾ ਕਰ ਸਕਦਾ ਹੈ ਅਤੇ ਉਸ ਦੇ ਇਹ ਅਧਿਕਾਰ ਮੁਣਿਆਦ ਦੀ ਦ੍ਰਿਸ਼ਟੀ ਤੋਂ ਅਸੀਮਤ ਸਮੇਂ ਲਈ ਹੁੰਦੇ ਹਨ। ਉਸ ਚੀਜ਼ ਤੇ, ਉਹ ਚੁੱਕਵੀਂ ਹੋਵੇ ਜਾਂ ਅਚੁੱਕਵੀਂ, ਕਬਜ਼ਾ ਮਾਲਕੀ ਦੀ ਪਹਿਲੀ ਨਜ਼ਰੇ ਸ਼ਹਾਦਤ ਹੈ। ਹਾਲਜ਼ਬਰੀ ਦੀ ਲਾਜ਼ ਆਫ਼ ਇੰਗਲੈਂਡ (ਤੀਜੀ ਐਡੀਸ਼ਨ , ਜਿਲਦ 29, ਪੰ. 371) ਅਨੁਸਾਰ ਮਾਲਕੀ ਸੰਪਤੀ ਉਤੇ ਅਣਗਿਣਤ ਅਧਿਕਾਰਾਂ ਤੋਂ ਮਿਲ ਕੇ ਬਣਦੀ ਹੈ, ਮਿਸਾਲ ਲਈ ਉਸ ਚੀਜ਼ ਨੂੰ ਨਵੇਕਲੇ ਅਤੇ ਨਿਰੋਲ ਰੂਪ ਵਿਚ ਅਰਥਾਤ ਹੋਰ ਸਭਨਾਂ ਦੇ ਮੁਕਾਬਲੇ ਵਿਚ ਇਕੱਲਿਆਂ ਮਾਣਨ ਦੇ, ਉਸ ਨੂੰ ਤਲਫ਼ ਕਰਨ ਦੇ, ਉਸ ਵਿਚ ਅਦਲਾ ਬਦਲੀ ਕਰਨ ਦੇ ਹੋਰ ਸਭਨਾਂ ਲੋਕਾਂ ਤੋਂ ਉਸ ਦਾ ਕਬਜ਼ਾ ਹਾਸਲ ਕਰਨ, ਬਣਾਈ ਰੱਖਣ ਦੇ ਅਧਿਕਾਰ ਉਨ੍ਹਾਂ ਅਧਿਕਾਰਾਂ ਵਿਚ ਸ਼ਾਮਲ ਹਨ। ਇਨ੍ਹਾਂ ਸਭ ਅਧਿਕਾਰਾਂ ਨੂੰ ਸਮੂਹਕ ਰੂਪ ਵਿਚ ਮਾਲਕੀ ਦਾ ਨਾਂ ਦਿੱਤਾ ਜਾਂਦਾ ਹੈ।
ਸਵਦੇਸ਼ ਰੰਜਨ ਸਿਨ੍ਹਾਂ ਬਨਾਮ ਹਰਦੇਬ ਬੈਨਰਜੀ [(1991) 4 ਐਸ ਸੀ ਸੀ 572] ਅਨੁਸਾਰ ਮਾਲਕੀ ਦਾ ਮਤਲਬ ਹੈ ਕਿਸੇ ਵਿਅਕਤੀ ਅਤੇ ਕਿਸੇ ਚੀਜ਼ ਜੋ ਉਸ ਦੀ ਮਾਲਕੀ ਦਾ ਵਿਸ਼ਾ-ਵਸਤੂ ਹੈ, ਵਿਚਕਾਰ ਸਬੰਧ। ਮਾਲਕੀ ਕਈ ਅਧਿਕਾਰਾਂ ਦੇ ਸਮੂਹ ਤੋਂ ਮਿਲ ਕੇ ਬਣਦੀ ਹੈ ਅਤੇ ਉਹ ਸਾਰੇ ਅਧਿਕਾਰ ਜਨ-ਪਰਕ (Rights in rem) ਹੁੰਦੇ ਹਨ, ਜੋ ਸਾਰੇ ਸੰਸਾਰ ਦੇ ਨ ਕਿ ਕੁਝ ਉਲਿਖਤ ਵਿਅਕਤੀਆਂ ਦੇ ਸੰਦਰਭ ਵਿਚ ਹੁੰਦੇ ਹਨ। ਮਾਲਕੀ ਵਿਚ ਕਈ ਕਿਸਮ ਦੇ ਅਧਿਕਾਰ ਅਤੇ ਅਨੁਸੰਗਤੀਆਂ ਸ਼ਾਮਲ ਹੁੰਦੀਆਂ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਮਾਲਕੀ ਦੇ ਹਰ ਕੇਸ ਵਿਚ ਉਹ ਅਧਿਕਾਰ ਅਤੇ ਅਨੁਸੰਗਤੀਆਂ ਮੌਜੂਦ ਹੋਣ। ਉਨ੍ਹਾਂ ਵਿਚ ਕਬਜ਼ੇ ਦਾ ਅਧਿਕਾਰ, ਉਸ ਚੀਜ਼ ਨੂੰ ਵਰਤਣ ਅਤੇ ਮਾਣਨ ਦਾ, ਉਸ ਦੀ ਖਪਤ ਕਰਨ ਉਸ ਨੂੰ ਤਲਫ਼ ਕਰਨ ਜਾਂ ਇੰਤਕਾਲ ਕਰਨ ਦੇ ਅਧਿਕਾਰ ਸ਼ਾਮਲ ਹਲ। ਸਮੇਂ ਦੀ ਦ੍ਰਿਸ਼ਟੀ ਤੋਂ ਇਹ ਅਧਿਕਾਰ ਸਦੀਵ ਕਾਲ ਲਈ ਵੀ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਪ੍ਰਕਿਰਤ ‘ਬਾਕੀ ਬਚੇ ’ ਦੀ ਮਾਲਕੀ ਦੀ ਵੀ ਹੋ ਸਕਦੀ ਹੈ। ਕੋਈ ਵਿਅਕਤੀ ਜਿਸ ਚੀਜ਼ ਦਾ ਮਾਲਕ ਹੁੰਦਾ ਹੈ, ਉਸ ਨੂੰ ਉਸ ਦੇ ਕਬਜ਼ੇ ਦਾ ਅਧਿਕਾਰ ਹੁੰਦਾ ਹੈ, ਜਦੋਂ ਉਹ ਚੀਜ਼ ਉਸ ਦੇ ਕਬਜ਼ੇ ਅਧੀਨ ਨ ਵੀ ਹੋਵੇ ਉਦੋਂ ਉਸ ਦਾ ਕਬਜ਼ੇ ਦਾ ਅਧਿਕਾਰ ਬਣਿਆ ਰਹਿੰਦਾ ਹੈ, ਲੇਕਿਨ ਉਹ ਅਧਿਕਾਰ ਬਾਕੀ ਬਚੇ ਉਤੇ ਅਧਿਕਾਰ ਹੁੰਦਾ ਹੈ ਅਰਥਾਤ ਇਕ ਖ਼ਾਸ ਮੁੱਦਤ ਦੀ ਸਮਾਪਤੀ ਉਪਰੰਤ ਜਾਂ ਕੋਈ ਖ਼ਾਸ ਘਟਨਾ ਵਾਪਰਨ ਤੇ ਕਬਜ਼ਾ ਹਾਸਲ ਕਰਨ ਦਾ ਅਧਿਕਾਰ।
ਬੀ. ਗੰਗਾਧਰ ਬਨਾਮ ਬੀ. ਜੀ. ਰਾਜਲਿੰਗਮ (ਏ ਆਈ ਆਰ 1996 ਐਸ ਸੀ 780) ਵਿਚ ਸਰਵ ਉੱਚ ਅਦਾਲਤ ਨੇ ਬਲੈਕ ਦੀ ਡਿਕਸ਼ਨਰੀ (7ਵਾਂ ਐਡੀਸ਼ਨ, 1999 ਪੰ. 1131) ਦਾ ਪਰਵਾਨਗੀ ਸਹਿਤ ਹਵਾਲਾ ਦੇ ਕੇ ਕਿਹਾ ਹੈ ਕਿ ਮਾਲਕੀ ਸੰਪਤੀ ਨੂੰ ਵਰਤਣ ਅਤੇ ਮਾਣਨ ਦੇ ਅਧਿਕਾਰਾਂ, ਜਿਨ੍ਹਾਂ ਵਿਚ ਕਿਸੇ ਨੂੰ ਦੇ ਦੇਣ ਦਾ ਅਧਿਕਾਰ ਸ਼ਾਮਲ ਹੈ, ਦਾ ਸਮੂਹ ਹੈ। ਇਸ ਲਈ ਕਿਸੇ ਸੰਪਤੀ ਉਤੇ ਕਾਨੂੰਨ-ਅਨੁਸਾਰੀ ਦਾਅਵੇ ਦੀ ਮਾਨਤਾ ਹੈ। ਮਾਲਕੀ ਵਿਚ ਮੁੱਖ ਤੌਰ ਤੇ ਉਸ ਸੰਪਤੀ ਤੇ ਨਵੇਕਲੇ, ਅਰਥਾਤ ਹੋਰ ਸਭਨਾਂ ਨੂੰ ਉਸ ਤੋਂ ਵਾਂਝਾ ਕਰਕੇ, ਕਬਜ਼ੇ ਅਤੇ ਉਸ ਨੂੰ ਮਾਣਨ ਦਾ ਅਧਿਕਾਰ ਹੈ। ਜੇ ਮਾਲਕ ਨੂੰ ਕਬਜ਼ੇ ਤੋਂ ਦੋਸ਼ਪੂਰਨ ਤੌਰ ਤੇ ਵੰਚਿਤ ਕੀਤਾ ਗਿਆ ਹੋਵੇ ਤਾਂ ਮਾਲਕ ਨੂੰ ਉਸ ਸੰਪਤੀ ਦਾ ਕਬਜ਼ਾ ਮੁੜ-ਪ੍ਰਾਪਤ ਕਰਨ ਦਾ ਅਧਿਕਾਰ ਹਾਸਲ ਹੁੰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First