ਮਾਹਿਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Experts_ਮਾਹਿਰ: ਮਾਹਿਰ ਉਹ ਵਿਅਕਤੀ ਹੁੰਦੇ ਹਨ ਜੋ ਕਿਸੇ ਕਿੱਤੇ ਜਾਂ ਪੇਸ਼ੇ ਬਾਰੇ ਵਿਸ਼ੇਸ਼ ਹੁਨਰ ਰਖਦੇ ਹਨ। ਇਕ ਸਰਜਨ ਆਪਣੇ ਕਿੱਤੇ ਵਿਚ, ਉਸਾਰੀ ਆਰਕੀਟੈਕਟ ਨੂੰ ਉਸਾਰੀ ਕਲਾ ਵਿਚ ਮਾਹਿਰ ਗਿਣਿਆ ਜਾ ਸਕਦਾ ਹੈ। ਤਕਨੀਕੀ ਕੇਸਾਂ ਵਿਚ ਰਾਏ ਲਈ ਅਦਾਲਤ ਉਨ੍ਹਾਂ ਨੂੰ ਗਵਾਹ ਦੇ ਤੌਰ ਤੇ ਅਕਸਰ ਬੁਲਾ ਲੈਂਦੀ ਹੈ।
ਜਦੋਂ ਅਦਾਲਤ ਨੇ ਬਦੇਸ਼ੀ ਕਾਨੂੰਨ ਜਾਂ ਸਾਇੰਸ ਜਾਂ ਕਲਾ ਜਾਂ ਹੱਥ ਲੇਖ ਬਾਰੇ ਰਾਏ ਕਾਇਮ ਕਰਨੀ ਹੋਵੇ ਤਾਂ ਉਸ ਨੁਕਤੇ ਬਾਰੇ ਵਿਸ਼ੇਸ਼ ਤੌਰ ਤੇ ਹੁਨਰਮੰਦ ਵਿਅਕਤੀਆਂ ਦੀ ਬਦੇਸ਼ੀ ਕਾਨੂੰਨ, ਸਾਇੰਸ ਜਾਂ ਕਲਾ ਜਾਂ ਹੱਥ ਲੇਖ ਦੀ ਸ਼ਨਾਖ਼ਤ ਬਾਬਤ ਸਵਾਲ ਤੇ ਉਨ੍ਹਾਂ ਦੀ ਰਾਏ ਸੁਸੰਗਤ ਤੱਥ ਬਣ ਜਾਂਦੇ ਹਨ। ਅਜਿਹੇ ਵਿਅਕਤੀਆਂ ਨੂੰ ਮਾਹਿਰ ਕਿਹਾ ਜਾਂਦਾ ਹੈ।
ਵਾਰਟਨ ਦੇ ਕਾਨੂੰਨੀ ਕੋਸ਼ ਅਨੁਸਾਰ ਉਹ ਵਿਅਕਤੀ ਜੋ ਤੱਥ ਦੇ ਮਾਮਲੇ ਤੋਂ ਨਿਖੜਵੇਂ ਰੂਪ ਵਿਚ ਆਪਣੇ ਪੇਸ਼ਾਵਰਾਨਾ ਗਿਆਨ ਦੇ ਮਾਮਲਿਆਂ ਬਾਰੇ ਸ਼ਹਾਦਤ ਦਿੰਦੇ ਹਨ ਜਿਵੇਂ ਕਿ ਹੱਥ-ਲੇਖ ਦੇ ਮੰਨੇ ਪਰ ਮੰਨੇ ਜੱਜ , ਬਦੇਸ਼ੀ ਕਾਨੂੰਨ ਬਾਬਤ ਬਦੇਸ਼ੀ ਵਕੀਲ, ਭੇਖਜਾਂ ਅਤੇ ਜ਼ਹਿਰਾਂ ਦੇ ਅਸਰ ਬਾਰੇ ਡਾਕਟਰ , ਮਾਹਿਰ ਕਹਾਉਂਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First