ਮੁਖ਼ਲਿਸਗੜ੍ਹ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੁਖ਼ਲਿਸਗੜ੍ਹ (ਕਿਲ੍ਹਾ): ਅੰਬਾਲਾ ਜ਼ਿਲ੍ਹੇ ਦੇ ਸਢੌਰਾ ਨਗਰ ਤੋਂ ਕੁਝ ਦੂਰ ਸ਼ਿਵਾਲਕ ਪਹਾੜੀਆ ਦੇ ਪੈਰਾ ਵਿਚ ਉੱਚੀ ਥਾਂ ਉਤੇ ਉਸਰਿਆ ਇਕ ਕਿਲ੍ਹਾ ਜੋ ਸ਼ਾਹਜਹਾਨ ਬਾਦਸ਼ਾਹ ਦੇ ਆਦੇਸ਼ ਨਾਲ ਉਸ ਦੇ ਇਕ ਅਹਿਲਕਾਰ ਮੁਖ਼ਲਿਸਖ਼ਾਨ ਨੇ ਬਣਵਾਇਆ ਸੀ। ਸੰਨ 1710 ਈ. ਵਿਚ ਬਾਬਾ ਬੰਦਾ ਬਹਾਦਰ ਨੇ ਸਰਹਿੰਦ ਅਤੇ ਸਢੌਰੇ ਨੂੰ ਜਿਤਣ ਉਪਰੰਤ ਇਸ ਕਿਲ੍ਹੇ ਨੂੰ ਆਪਣਾ ਨਿਵਾਸ-ਸਥਾਨ ਬਣਾਇਆ। ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਜਦੋਂ ਬੰਦਾ ਬਹਾਦਰ ਦੀਆਂ ਜਿਤਾਂ ਦਾ ਪਤਾ ਲਗਾ ਤਾਂ ਉਸ ਨੇ ਬਹੁਤ ਸਾਰੀ ਸੈਨਾ ਇਕੱਠੀ ਕਰਕੇ ਪੰਜਾਬ ਵਲ ਪ੍ਰਸਥਾਨ ਕੀਤਾ। ਇਸ ਕਿਲ੍ਹੇ ਨੂੰ 16 ਹਜ਼ਾਰ ਘੋੜਚੜ੍ਹੇ ਅਤੇ ਪੈਦਲ ਸੈਨਿਕਾਂ ਨੇ ਕਈ ਮਹੀਨੇ ਘੇਰੀ ਰਖਿਆ, ਪਰ ਕਿਲ੍ਹੇ ਉਤੇ ਕਬਜ਼ਾ ਨ ਹੋ ਸਕਿਆ। ਲੰਬੀ ਘੇਰਾਬੰਦੀ ਤੋਂ ਤੰਗ ਆ ਕੇ 10 ਦਸੰਬਰ 1710 ਈ. ਨੂੰ ਬੰਦਾ ਬਹਾਦਰ ਕਿਲ੍ਹੇ ਵਿਚੋਂ ਪਹਾੜ ਵਲ ਨਿਕਲਣ ਵਿਚ ਸਫਲ ਹੋ ਗਿਆ। ਇਸ ਕਿਲ੍ਹੇ ਦਾ ਨਾਂ ਬਾਬਾ ਬੰਦਾ ਬਹਾਦਰ ਨੇ ‘ਲੋਹਗੜ੍ਹ ’ ਰਖਿਆ ਸੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.