ਰੋਜ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਰੋਜ (ਸੰ.। ਸੰਸਕ੍ਰਿਤ ਰੋਦਨੰ=ਰੋਣਾ। ਹਿੰਦੀ ਰੋਜ* ਰੋਜੜਾ=ਰੁਦਨ) ੧. ਪੱਲਾ ਪਾਉਣਾ, ਵੈਣ ਕਰਨੇ, ਰੋਣ। ਯਥਾ-‘ਰੋਵਨਹਾਰੀ ਰੋਜੁ ਬਨਾਇਆ’। ਇਕ ਮਾਈ ਸਵੇਰੇ ਪੱਲਾ ਪਾਉਂਦੀ ਸੀ , ਉਸ ਪਰਥਾਇ ਪੰਜਵੀਂ ਪਾਤਸ਼ਾਹੀ ਫੁਰਮਾਉਂਦੇ ਹਨ ਕਿ ਰੋਣ ਵਾਲੀ ਇਸਤ੍ਰੀ ਨੇ ਪੱਲਾ ਪਾਉਣਾ (ਇਕ ਨੇਮ) ਬਣਾ ਛੱਡਿਆ ਹੈ। ਅੱਗੇ ਲਿਖਿਆ ਹੈ ਅਪਣੇ ਹੀ ਵਲੇਵੇ ਵਾਸਤੇ ਲੋਕ ਰੋਂਦੇ ਹਨ। ਤਥਾ-‘ਖੇਦੁ ਨ ਪਾਇਓ ਨਹ ਫੁਨਿ ਰੋਜ’। ਨਾ ਦੁਖ ਪਾਇਆ ਤੇ ਨਾ ਹੀ (ਰੋਜ) ਰੋਣਾ ਹੋਇਆ*। ਤਥਾ-‘ਨ ਭੀਜੈ ਸੋਗੀ ਕੀਤੈ ਰੋਜਿ’।
੨. (ਫ਼ਾਰਸੀ ਰੋਜ਼=ਦਿਨ, ਪ੍ਰਤਿ ਦਿਨ) ਦਿਨ। ਯਥਾ-‘ਸਬ ਰੋਜ ਗਸਤਮ’। ਰਾਤ ਦਿਨ ਫਿਰਿਆ ਮੈਂ।
੩. ਪ੍ਰਤਿਦਿਨ। ਯਥਾ-‘ਰੋਵਨਹਾਰੀ ਰੋਜੁ ਬਨਾਇਆ’। (ਰੋਜ) ਹਰ ਦਿਨ ਰੋਵਨ ਹਾਰੀ ਨੇ (ਨੇਮ) ਬਣਾ ਰਖਿਆ ਹੈ। ਤਥਾ-‘ਕਿਸ ਥੈ ਰੋਵਹਿ ਰੋਜ’। ਕਿਸ ਪਾਸ ਰੋਜ ਰੋਣਾ ਕਰੀਏ।
੪. (ਸੰਪ੍ਰਦਾ) ਰੁਜ਼ਗਾਰ , ਵਿਹਾਰ, ਰੋਜ਼ੀ ।
----------
* ਕੋਸ਼ ਟਾਂਮਪਸਨ ਕ੍ਰਿਤ ਪੰਨਾ ੪੧੫ ਅਤੇ ਸ਼ੈਕਸਪੀਅਰ ਕੋਸ਼ੇ।
----------
* -ਰੋਜ- ਦਾ -ਰੋਗ- ਅਰਥ ਬੀ ਕਰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 27913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First