ਲਾਭ-ਪਾਤਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cestui qui trust_ਲਾਭ-ਪਾਤਰ: ਉਹ ਵਿਅਕਤੀ ਜਿਸ ਦੇ ਲਾਭ ਲਈ ਕਿਸੇ ਹੋਰ ਵਿਅਕਤੀ ਨੇ ਕੋਈ ਭੋਂ ਜਾਂ ਮਕਾਨ ਜਾਂ ਕੋਈ ਹੋਰ ਨਿਜੀ ਸੰਪਤੀ ਧਾਰਨ ਕੀਤੀ ਹੋਈ ਹੈ। ਇਸ ਤਰ੍ਹਾਂ ਦੀ ਸੂਰਤ ਵਿਚ ਕਾਨੂੰਨੀ ਹੱਕ ਕਿਸੇ ਹੋਰ ਵਿਅਕਤੀ ਵਿਚ ਨਿਹਿਤ ਹੁੰਦਾ ਹੈ ਅਤੇ ਲਾਭਪਾਤਰੀ ਹਿਤ ਦਾ ਅਧਿਕਾਰ ਕਿਸੇ ਹੋਰ ਵਿਅਕਤੀ ਪਾਸ ਹੁੰਦਾ ਹੈ। ਲਾਭ ਪਾਤਰੀ ਹਿਤ ਵਾਲੇ ਵਿਅਕਤੀ ਨੂੰ ਲਾਭ-ਪਾਤਰ ਕਿਹਾ ਜਾਂਦਾ ਹੈ। ਉਸ ਨੂੰ ਸਮਤਾ-ਪੂਰਨ ਮਾਲਕ ਵੀ ਕਿਹਾ ਜਾ ਸਕਦਾ ਹੈ ਅਤੇ ਉਹ ਲਗਾਨ ਅਤੇ ਫ਼ਾਇਦੇ ਦਾ ਅਧਿਕਾਰ ਰਖਦਾ ਹੈ। ਟਰੱਸਟ ਸਿਰਜਣ ਵਾਲੀ ਲਿਖਤ ਦੇ ਤਾਬੇ ਉਹ ਆਪਣਾ ਹਿਤ ਮੁੰਤਕਿਲ ਕਰ ਸਕਦਾ ਹੈ। ਜਦ ਤਕ ਟਰੱਸਟੀ ਲਾਭਪਾਤਰ ਦੇ ਹਿੱਤਾਂ ਦੀ ਹਿਫ਼ਾਜ਼ਤ ਕਰਨ ਤੋਂ ਇਨਕਾਰ ਨ ਕਰੇ ਉਹ ਟਰੱਸਟ ਭੋਂ ਨੂੰ ਹਾਨੀ ਕਾਰਤ ਕੀਤੇ ਜਾਣ ਦੇ ਵਿਰੁਧ ਦਾਵਾ ਨਹੀਂ ਕਰ ਸਕਦਾ। ਲੇਕਿਨ ਆਪਣੇ ਲਾਭ-ਪਾਤਰੀ ਹਿਤ ਲਈ ਟਰੱਸਟੀ ਦੇ ਨਾਂ ਤੇ ਦਾਵਾ ਕਰ ਸਕਦਾ ਹੈ। ਜਿਥੇ ਕੋਈ ਟਰੱਸਟੀ ਕਿਸੇ ਟਰੱਸਟ ਸੰਪਤੀ ਦੇ ਕਾਨੂੰਨੀ ਹੱਕ ਦੀ ਹਿਫ਼ਾਜ਼ਤ ਕਰਨ ਵਿਚ ਅਣਗਹਿਲੀ ਕਰਦਾ ਹੈ ਉਥੇ ਲਾਭਪਾਤਰ ਹੱਕ ਬਾਰੇ ਸ਼ੰਕਾ ਦੂਰ ਕਰਨ ਲਈ ਦਾਵਾ ਕਰ ਸਕਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First